21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਖੱਬੇਪੱਖੀ ਜਥੇਬੰਦੀਆਂ ਨੇ ਨੇਤਨਯਾਹੂ ਤੇ ਡੋਨਾਲਡ ਟਰੰਪ ਦੇ ਪੁਤਲੇ ਫੂਕੇ

ਅਜੀਤ ਡੈਸਕ 18-06-2025
ਹੁਸ਼ਿਆਰਪੁਰ , 17 ਜੂਨ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਖੱਬੇਪੱਖੀ ਪਾਰਟੀਆਂ ਦੇ ਸੱਦੇ 'ਤੇ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ), ਕਮਿਊਨਿਸਟ ਪਾਰਟੀ ਆਫ਼ ਇੰਡੀਆ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਸੀ.ਪੀ.ਆਈ. ਐਮ.ਐਲ. (ਨਿਊ ਡੈਮੋਕਰੇਸੀ) ਅਤੇ ਸੋਸ਼ਲਿਸਟ ਪਾਰਟੀ ਆਫ਼ ਇੰਡੀਆ ਵਲੋਂ ਸਾਂਝੇ ਤੌਰ 'ਤੇ ਇਕੱਠੇ ਹੋ ਕੇ ਬੱਸ ਸਟੈਂਡ ਚੌਕ 'ਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਦੁਨੀਆਂ ਦੇ ਸ਼ਾਂਤੀ ਪਸੰਦ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਇਨ੍ਹਾਂ ਜੰਗਬਾਜ਼ਾਂ ਖ਼ਿਲਾਫ਼ ਇਕੱਠੇ ਹੋਣ ਦਾ ਸਮਾਂ ਆ ਗਿਆ ਹੈ, ਕਿਉਂਕਿ ਜੰਗਬਾਜ਼ਾਂ ਨੂੰ ਆਪਣਾ ਕਾਰੋਬਾਰ-ਵਪਾਰ ਪਿਆਰਾ ਹੈ, ਇਸ ਦੇ ਵਾਧੇ ਲਈ ਉਹ ਮਨੁੱਖੀ ਕਦਰਾਂ-ਕੀਮਤਾਂ ਨੂੰ ਮਿੱਧਦੇ ਹੋਏ ਅੱਗੇ ਵੱਧ ਰਹੇ ਹਨ, ਰੁਜ਼ਗਾਰ ਦੇ ਸੋਮੇ ਘਟਾਏ ਜਾ ਰਹੇ ਹਨ, ਕੰਮ ਕਰਨ ਦੇ ਘੰਟੇ ਵਧਾਏ ਜਾ ਰਹੇ ਹਨ, ਮਤਲਬ ਕਿ ਮਨੁੱਖੀ ਕਦਰਾਂ ਕੀਮਤਾਂ ਸੰਵਿਧਾਨਿਕ ਸੰਸਥਾਵਾਂ ਨੂੰ ਛਿੱਕੇ ਟੰਗ ਕੇ ਸਾਮਰਾਜਵਾਦ ਅੱਗੇ ਵੱਧ ਰਿਹਾ ਹੈ | ਆਗੂਆਂ ਨੇ ਮੰਗ ਕੀਤੀ ਕਿ ਤੁਰੰਤ ਜੰਗਬੰਦੀ ਕੀਤੀ ਜਾਵੇ, ਲੋੜੀਂਦੀ ਸਮੱਗਰੀ ਫ਼ਲਿਸਤੀਨੀਆਂ ਤੱਕ ਪਹੁੰਚਾਈ ਜਾਵੇ, ਰਾਹਤ ਕਾਰਜ 'ਚ ਪਾਏ ਜਾ ਰਹੇ ਬੇਲੋੜੇ ਅੜਿੱਕੇ ਦੂਰ ਕੀਤੇ ਜਾਣ | ਇਸ ਮੌਕੇ ਕਾ: ਗੁਰਮੇਸ਼ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ ਕੱਕੋ, ਭੁਪਿੰਦਰ ਸਿੰਘ ਭੂੰਗਾ, ਓਮ ਸਿੰਘ ਸਟਿਆਣਾ, ਰਜਿੰਦਰ ਸਿੰਘ ਆਜ਼ਾਦ, ਸਤੀਸ਼ ਰਾਣਾ, ਸੰਤੋਖ ਸਿੰਘ ਭੀਲੋਵਾਲ, ਗੰਗਾ ਪ੍ਰਸ਼ਾਦ, ਉਂਕਾਰ ਸਿੰਘ, ਡਾਕਟਰ ਸੁਖਦੇਵ ਸਿੰਘ ਢਿੱਲੋਂ, ਮਲਕੀਤ ਸਿੰਘ ਸਲੇਮਪੁਰ, ਅਮਰੀਕ ਸਿੰਘ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਬਸਪਾ ਵਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੜ੍ਹਸ਼ੰਕਰ 'ਚ ਰੋਸ ਮਾਰਚ ਤੇ ਧਰਨਾ ਅੱਜ ਅਗਲੀ ਖ਼ਬਰ ਬਾਬਾ ਸੁਖਨਾ ਭਗਤ ਦੇ ਅਸਥਾਨ 'ਤੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।