21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਰਬਜੋਤ ਸਾਬੀ ਨਾਲ ਮਿਲ ਕੇ ਕਾਂਗਰਸ ਨੂੰ ਬੁਲੰਦੀਆਂ ਤੱਕ ਲਿਜਾਵਾਂਗੇ-ਮਿਨਹਾਸ, ਅਸ਼ਵਨੀ ਕੁਮਾਰ

ਅਜੀਤ ਡੈਸਕ 18-06-2025
ਮੁਕੇਰੀਆਂ, 17 ਜੂਨ (ਰਾਮਗੜ੍ਹੀਆ)-ਸਰਬਜੋਤ ਸਿੰਘ ਸਾਬੀ ਦੇ ਕਾਂਗਰਸ 'ਚ ਸ਼ਾਮਿਲ ਹੋਣ ਨਾਲ ਮੁਕੇਰੀਆਂ ਵਿਧਾਨ ਸਭਾ ਹਲਕੇ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਜਿਸ ਦਾ ਵੱਡਾ ਅਸਰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੇਖਣ ਨੂੰ ਮਿਲੇਗਾ | ਇਹ ਪ੍ਰਗਟਾਵਾ ਮੁਕੇਰੀਆਂ ਤੋਂ ਕਾਂਗਰਸ ਦੇ ਸੀਨੀਅਰ ਆਗੂ ਤਰਸੇਮ ਸਿੰਘ ਮਿਨਹਾਸ ਵਲੋਂ ਕਾਂਗਰਸੀ ਆਗੂਆਂ ਤੇ ਕੌਂਸਲਰਾਂ ਦੀ ਮੀਟਿੰਗ ਦੌਰਾਨ ਕੀਤਾ ਗਿਆ, ਜਿਸ ਵਿਚ ਸਰਬਜੋਤ ਸਿੰਘ ਸਾਬੀ ਵਿਸ਼ੇਸ਼ ਤੌਰ 'ਤੇ ਪੁੱਜੇ ਸਨ | ਇਸ ਮੌਕੇ ਤਰਸੇਮ ਮਿਨਹਾਸ ਅਤੇ ਕੋਆਰਡੀਨੇਟਰ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਕਾਂਗਰਸ ਦੇ ਕੌਂਸਲਰਾਂ ਅਤੇ ਆਗੂਆਂ ਨੇ ਜਿੱਥੇ ਸਰਬਜੋਤ ਸਿੰਘ ਸਾਬੀ ਦਾ ਪਾਰਟੀ ਵਿਚ ਸਵਾਗਤ ਕੀਤਾ ਉੱਥੇ ਹੀ ਸਰਬਜੋਤ ਸਾਬੀ ਅਤੇ ਅਨਿਲ ਠਾਕੁਰ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਤਰਸੇਮ ਮਿਨਹਾਸ ਅਤੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਸਰਬਜੋਤ ਸਾਬੀ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਦੇ ਚੇਅਰਮੈਨ ਰਹੇ ਤਦ ਮਿਸਾਲੀ ਵਿਕਾਸ ਕਾਰਜ ਕੀਤੇ ਗਏ ਜਿਨ੍ਹਾਂ ਨੂੰ ਜ਼ਿਲੇ੍ਹ ਦੇ ਲੋਕ ਅੱਜ ਵੀ ਯਾਦ ਕਰਦੇ ਹਨ | ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਇੰਚਾਰਜ ਰਹਿਣ ਸਮੇਂ ਸਰਬਜੋਤ ਸਾਬੀ ਨੇ ਜਿੱਥੇ ਲੋਕ ਮਸਲਿਆਂ ਦੇ ਹੱਲ ਲਈ ਆਵਾਜ਼ ਬੁਲੰਦ ਕੀਤੀ ਉੱਥੇ ਹੀ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਦੀ ਹਮੇਸ਼ਾ ਪਿੱਠ ਥਾਪੜੀ | ਤਰਸੇਮ ਮਿਨਹਾਸ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਦੀ ਕਾਂਗਰਸ ਹੁਣ ਮਜ਼ਬੂਤੀ ਨਾਲ ਅੱਗੇ ਵਧੇਗੀ ਕਿਉਂਕਿ ਪਾਰਟੀ ਵਰਕਰਾਂ ਦੇ ਜੋਸ਼ ਨੂੰ ਹੋਰ ਬੁਲੰਦ ਕਰਨ ਵਾਲਾ ਲੀਡਰ ਹੁਣ ਸਾਡੇ ਨਾਲ ਜੁੜ ਗਿਆ ਹੈ | ਇਸ ਸਮੇਂ ਸਰਬਜੋਤ ਸਿੰਘ ਸਾਬੀ ਨੇ ਹਲਕੇ ਦੇ ਸਮੂਹ ਕਾਂਗਰਸੀ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਹਾਈਕਮਾਨ ਦੀ ਗੱਲ ਨੂੰ ਹਰ ਇਕ ਹਲਕਾ ਵਾਸੀ ਤੱਕ ਪਹੁੰਚਾਇਆ ਜਾਵੇਗਾ ਅਤੇ ਹਲਕੇ ਅੰਦਰ ਕੁਦਰਤੀ ਸਰੋਤਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਲੋਕ ਲਹਿਰ ਖੜ੍ਹੀ ਕੀਤੀ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ, ਜਵਾਨੀ ਅਤੇ ਕਿਸਾਨੀ ਨੂੰ ਕਾਂਗਰਸ ਹੀ ਬਚਾ ਸਕਦੀ ਹੈ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਵਿਨੋਦ ਕੁਮਾਰ, ਕੌਂਸਲਰ ਸ਼ੇਰ ਸਿੰਘ, ਕੌਂਸਲਰ ਸਚਿਨ ਸਮਿਆਲ, ਕੌਂਸਲਰ ਮੱਖਣ ਸਿੰਘ, ਕੌਂਸਲਰ ਸਤਨਾਮ ਸਿੰਘ ਕੌਂਲੀ, ਕਮਲ ਖੋਸਲਾ, ਜਸਵੰਤ ਸਿੰਘ ਰੰਧਾਵਾ, ਪਾਲੀ, ਮਨਮੋਹਨ ਸ਼ਰਮਾ, ਬਲਵੀਰ ਸਿੰਘ ਟੀਟਾ, ਪ੍ਰਸ਼ੋਤਮ ਸਿੰਘ ਸਰਪੰਚ ਪੁਰੀਕੇ, ਠਾਕੁਰ ਰਜੇਸ਼ ਸਿੰਘ, ਸੰਜੀਵ ਕੁਮਾਰ, ਸੋਹਲ ਸਾਬ ਹਾਜੀਪੁਰ, ਡਾ. ਕਸ਼ਮੀਰ ਸਿੰਘ ਸਾਬਕਾ ਕੌਂਸਲਰ, ਡਾ. ਵਿਜੇ ਕੁਮਾਰ, ਕੁਲਬੀਰ ਸਿੰਘ ਬੱਬਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਥਾਣਾ ਸਿਟੀ ਬੰਗਾ ਦੀ ਪੁਲਿਸ ਵਲੋਂ ਕਾਸੋ ਆਪ੍ਰੇਸ਼ਨ ਤਹਿਤ ਘਰਾਂ ਦੀ ਜਾਂਚ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ਦੇ ਵਿਦਿਆਰਥੀਆਂ ਨੇ 'ਪਿਤਾ ਦਿਵਸ' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।