ਬੰਗਾ, 17 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹੇ 'ਚ ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਹਰਜੀਤ ਸਿੰਘ ਰੰਧਾਵਾ ਡੀ.ਐਸ.ਪੀ ਸਬ ਡਵੀਜ਼ਨ ਬੰਗਾ ਦੀ ਰਹਿਨੁਮਾਈ ਹੇਠ ਐਸ.ਐਚ.ਓ ਵਰਿੰਦਰ ਕੁਮਾਰ ਥਾਣਾ ਸਿਟੀ ਬੰਗਾ ਦੀ ਨਿਰਦੇਸ਼ਨਾ 'ਚ ਪੁਲਿਸ ਪਾਰਟੀ ਵਲੋਂ 'ਕਾਸੋ ਅਪਰੇਸ਼ਨ' ਤਹਿਤ ਸਬ-ਡਵੀਜ਼ਨ ਬੰਗਾ ਦੇ ਵੱਖ-ਵੱਖ ਪਿੰਡਾਂ 'ਚ ਨਸ਼ਿਆਂ ਦੇ ਸਮੱਗਲਰਾਂ ਦੇ ਘਰਾਂ 'ਚ ਰੇਡ ਕੀਤੀ | ਕਾਸੋ ਅਪਰੇਸ਼ਨ ਦੌਰਾਨ ਥਾਣਾ ਮੁਖੀ ਚੌਧਰੀ ਵਰਿੰਦਰ ਕੁਮਾਰ ਨੇ ਲੰਗੇਰੀ ਪਿੰਡ ਦਾ ਨਿਰੀਖਣ ਕੀਤਾ ਅਤੇ ਪਿੰਡ ਦੀ ਪੰਚਾਇਤ ਅਤੇ ਉੱਥੋਂ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ | ਉੱਥੋਂ ਦੇ ਵਸਨੀਕਾਂ ਨੇ ਪੁਲਿਸ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਪੁਲਿਸ ਪ੍ਰਸ਼ਾਸਨ ਦੀ ਮਿਹਨਤ ਸਦਕਾ ਸਾਡੇ ਪਿੰਡ ਅਤੇ ਲਾਗਲੇ ਪਿੰਡਾਂ 'ਚ ਨਸ਼ਾ ਲਗਪਗ ਖ਼ਤਮ ਹੋ ਗਿਆ ਹੈ | ਇਸ ਦੌਰਾਨ ਐਸ.ਐਚ.ਓ ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਇਹ ਸਭ ਆਮ ਜਨਤਾ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ | ਸਾਰੇ ਸੀਨੀਅਰ ਅਫ਼ਸਰਾਂ ਦੀ ਦੇਖ-ਰੇਖ 'ਚ ਅਤੇ ਆਮ ਜਨਤਾ ਨਾਲ ਸੰਪਰਕ ਕਾਇਮ ਕਰਕੇ ਇਲਾਕੇ ਨੂੰ ਨਸ਼ਾ ਮੁਕਤ ਕਰਨ 'ਚ ਕੋਈ ਕਸਰ ਨਹੀਂ ਛੱਡੀ ਜਾਵੇਗਾ | ਇਸ ਮੌਕੇ ਪੁਲਿਸ ਨਾਲ ਉੱਥੋਂ ਦੇ ਮੋਹਤਬਾਰ ਤੇ ਪੰਚਾਇਤ ਮੈਂਬਰ ਹਾਜ਼ਰ ਸਨ |