ਔੜ/ਝਿੰਗੜਾਂ, 17 ਜੂਨ (ਕੁਲਦੀਪ ਸਿੰਘ ਝਿੰਗੜ)-ਵਿਧਾਨ ਸਭਾ ਹਲਕਾ ਬੰਗਾ ਦੇ ਬਲਾਕ ਔੜ ਅਧੀਨ ਪੈਂਦੇ ਪਿੰਡ ਮਾਲੋਮਜਾਰਾ ਦੇ ਗੁਰਦੁਆਰਾ ਸਲਵਾਣਾ ਸਾਹਿਬ ਵਿਖੇ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਜ਼ਿੰਦਾ ਸ਼ਹੀਦ, ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਤੇ ਮਾਤਾ ਯਸ਼ਪਾਲ ਕੌਰ ਦੀ ਰਹਿਨੁਮਾਈ ਹੇਠ ਸ਼ਮਸ਼ੀਰ ਖਾਲਸਾ ਸੇਵਾ ਦਲ ਵਲੋਂ ਐਨ.ਆਰ.ਆਈ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਅਤੇ ਬਾਬਾ ਸਲਵਾਣਾ ਜੀ ਦੀ ਯਾਦ ਨੂੰ ਸਮਰਪਿਤ ਕਰਵਾਇਆ ਤਿੰਨ ਦਿਨਾ ਗੁਰਮਤਿ ਸਮਾਗਮ ਸਮਾਪਤ ਹੋ ਗਿਆ | ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ | ਦੂਜੇ ਦਿਨ ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ ਗਿਆ | ਤੀਜੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼ਾਮ ਦੇ ਗੁਰਮਤਿ ਸਮਾਗਮ ਵਿੱਚ ਸੰਤ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲੇ, ਕਥਾ ਵਾਚਕ ਸਿੰਘ ਸਾਹਿਬ ਗਿਆਨੀ ਗੁਰਮੁੱਖ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ, ਢਾਡੀ ਬਲਵੀਰ ਸਿੰਘ ਪਾਰਸ ਇੰਟਰਨੈਸ਼ਨਲ ਗੋਲਡ ਮੈਡਲਿਸਟ, ਭਾਈ ਭਾਰਤ ਸਿੰਘ ਜੀ ਜਵੱਦੀ ਟਕਸਾਲ ਲੁਧਿਆਣਾ ਵਾਲੇ, ਭਾਈ ਜਗਸੀਰ ਸਿੰਘ ਖਾਲਸਾ ਕਵੀਸ਼ਰੀ ਜਥਾ ਝੰਡਾ ਸਾਹਿਬ ਮਾਲਵਾ ਵਾਲੇ ਅਤੇ ਕਥਾਵਾਚਕ ਭਾਈ ਲਵਪ੍ਰੀਤ ਸਿੰਘ ਗੁਰਦੁਆਰਾ ਸਲਵਾਣਾ ਸਾਹਿਬ ਵਾਲਿਆਂ ਨੇ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਜ਼ਿੰਦਾ ਸ਼ਹੀਦ, ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਤੇ ਮਾਤਾ ਯਸ਼ਪਾਲ ਕੌਰ ਨੇ ਆਪਣੇ ਪ੍ਰਵਚਨ ਪੇਸ਼ ਕਰਦਿਆਂ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕੀਰਤਨੀ, ਢਾਡੀ ਜਥਿਆਂ ਅਤੇ ਸਹਿਯੋਗੀ ਸੇਵਾਦਾਰਾਂ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਉਥੇ ਉਸਤਾਦ ਜੈ ਸਿੰਘ ਬਟਾਲਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਅੰਤ ਵਿੱਚ ਗੁਰੂ ਘਰ ਦੇ ਸੇਵਾਦਾਰ ਭਾਈ ਜਬਰਜੰਗ ਸਿੰਘ ਨੇ ਧਾਰਮਿਕ ਅਸਥਾਨ 'ਤੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੂੰ ਸਹਿਯੋਗ ਦੇਣ ਵਾਲੀਆਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਦੀ ਤੰਦਰੁਸਤੀ ਤੇ ਕੰਮਾਂਕਾਰਾਂ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ | ਸਟੇਜ ਸਕੱਤਰ ਭਾਈ ਦਲਵਿੰਦਰ ਸਿੰਘ ਅੱਪਰਾ ਨੇ ਗੁਰਮਤਿ ਸਮਾਗਮ 'ਚ ਪੁੱਜੀਆਂ ਸੰਗਤਾਂ ਅਤੇ ਸਹਿਯੋਗ ਦੇਣ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਾਤਾ ਯਸ਼ਪਾਲ ਕੌਰ, ਭੈਣ ਬਲਰਾਜ ਕੌਰ ਕੈਨੇਡਾ, ਪ੍ਰਧਾਨ ਹਰਜਿੰਦਰ ਸਿੰਘ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ ਅਜੀਤ ਸਿੰਘ, ਮੰਗਲ ਸਿੰਘ, ਦੀਪ ਸਿੰਘ, ਸਰਪੰਚ ਜੀਤਾ, ਸੁੱਖਾ, ਪੁੰਨੂ ਸਰਪੰਚ ਬਖਲੌਰ, ਬੱਬੂ ਸਾਬਕਾ ਸਰਪੰਚ, ਅਮਰੀਕ ਸਿੰਘ ਪੁਰੇਵਾਲ ਗੜ੍ਹੀ, ਗੁਦਾਵਰ ਸਿੰਘ ਗੜ੍ਹੀ, ਜੱਸਾ ਸਿੰਘ, ਜੱਸੀ ਸਿੰਘ, ਹੈਪੀ ਪ੍ਰਧਾਨ, ਹਰਵਿੰਦਰ ਸਿੰਘ, ਦਿਲਜੋਤ ਸਿੰਘ, ਗੋਪੀ ਸਿੰਘ ਗੜ੍ਹੀ, ਜੱਸਾ ਗੜ੍ਹੀ, ਮਨਜੋਤ ਸਿੰਘ ਗੜ੍ਹੀ, ਕਾਕਾ ਸਿੰਘ, ਸਾਹਿਬ ਸਿੰਘ, ਸੁਖਬੀਰ ਸਿੰਘ, ਸੁੱਖਾ ਸਿੰਘ, ਜਸਪਾਲ ਸਿੰਘ, ਕੁੰਟਾਂ, ਬੰਟੀ ਸਿੰਘ ਅੰਮਿ੍ਤਸਰ, ਹੈਪੀ ਸਿੰਘ ਅੰਮਿ੍ਤਸਰ, ਅਕਾਸ਼ ਸਿੰਘ ਅੰਮਿ੍ਤਸਰ, ਲਾਡੀ ਸਿੰਘ, ਪ੍ਰਭ ਸਿੰਘ ਅੰਮਿ੍ਤਸਰ, ਉਂਕਾਰ ਸਿੰਘ ਕੰਗਮਾਈ, ਖੁਸ਼ਪ੍ਰੀਤ ਸਿੰਘ ਝੰਡਾ ਸਾਹਿਬ ਮਾਲਵਾ, ਲਵਪ੍ਰੀਤ ਸਿੰਘ ਗਵਾਲੀਅਰ, ਜੋਨੀ ਸਿੰਘ ਭੂੰਗਾ, ਅਮਰਜੋਤ ਸਿੰਘ ਘਬਰਾਹਟ, ਲੱਖੀ ਸਿੰਘ, ਗੁਰਪ੍ਰੀਤ ਸਿੰਘ ਕੱਤੀ, ਏਕਮਜੋਤ ਸਿੰਘ ਡੱਲੇਵਾਲ, ਸਰਬਜੋਤ ਸਿੰਘ ਡੱਲੇਵਾਲ ਆਦਿ ਹਾਜ਼ਰ ਸਨ |