31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪ੍ਰਵਾਸੀ ਮਜ਼ਦੂਰ ਦਾ ਇਕਲੌਤਾ 11 ਸਾਲਾ ਲੜਕਾ 5 ਦਿਨਾਂ ਤੋਂ ਲਾਪਤਾ

ਅਜੀਤ ਡੈਸਕ 19-06-2025
ਮਾਹਿਲਪੁਰ, 18 ਜੂਨ (ਰਜਿੰਦਰ ਸਿੰਘ)-ਮਾਹਿਲਪੁਰ ਨਾਲ ਲੱਗਦੇ ਪਿੰਡ ਭਰਟਾ ਗਣੇਸ਼ਪੁਰ 'ਚ ਪਿਛਲੇ 15 ਸਾਲਾਂ ਤੋਂ ਰਹਿ ਰਹੇ ਉੱਤਰ ਪ੍ਰਦੇਸ਼ ਇੱਕ ਮਜ਼ਦੂਰ ਪਰਿਵਾਰ ਦਾ ਇਕਲੌਤਾ 11 ਸਾਲਾ ਲੜਕਾ ਪਿਛਲੇ ਪੰਜ ਦਿਨਾਂ ਤੋਂ ਰਹੱਸਮਈ ਹਾਲਾਤਾਂ ਵਿੱਚ ਲਾਪਤਾ ਹੈ | ਪੂਰਨਾ ਪੁੱਤਰ ਸ਼ਿੰਦਾ ਲਾਲ ਵਾਸੀ ਯ.ੂਪੀ, ਹਾਲ ਵਾਸੀ ਭਾਰਟਾ ਗਣੇਸ਼ਪੁਰ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ, ਉਸ ਦਾ ਇੱਕ ਪੁੱਤਰ ਕਰਨ ਹੈ ਜਿਸ ਦੀ ਉਮਰ 11 ਸਾਲ ਹੈ, ਜੋ ਪਿੰਡ ਦੇ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦਾ ਹੈ | ਉਨ੍ਹਾਂ ਦੱਸਿਆ ਕਿ 14 ਜੂਨ ਨੂੰ ਕਰਨ ਦੁਪਹਿਰ ਨੂੰ ਘਰੋਂ ਇਹ ਕਹਿ ਕੇ ਨਿਕਲਿਆ ਕਿ ਉਹ ਬੱਚਿਆਂ ਨਾਲ ਖੇਡਣ ਜਾ ਰਿਹਾ ਹੈ | ਉਸ ਨੇ ਦੱਸਿਆ ਕਿ ਉਹ ਦੇਰ ਸ਼ਾਮ ਤੱਕ ਉਸ ਦਾ ਇੰਤਜ਼ਾਰ ਕਰਦਾ ਰਿਹਾ ਪਰ ਜਦੋਂ ਉਹ ਫਿਰ ਵੀ ਘਰ ਨਹੀਂ ਆਇਆ ਤਾਂ ਉਸ ਨੇ ਆਪਣੇ ਦੋਸਤਾਂ ਮਨੋਜ ਕੁਮਾਰ, ਸੁਨੀਲ ਸੇਠੀ ਅਤੇ ਜੈਪਾਲ ਨੂੰ ਨਾਲ ਲੈ ਕੇ ਕਰਨ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਉਹ ਪੂਰੀ ਰਾਤ ਨਹੀਂ ਮਿਲਿਆ | ਪੀੜਤ ਦੇ ਪਿਤਾ ਪੂਰਨਾ ਨੇ ਐਸ.ਐਸ.ਪੀ. ਹੁਸ਼ਿਆਰਪੁਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਕਰਨ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ | ਇਸ ਸੰਬੰਧੀ ਮਾਹਿਲਪੁਰ ਦੇ ਐਸ.ਐਚ.ਓ ਨੇ ਕਿਹਾ ਕਿ ਪੁਲਿਸ ਨੇ ਰਿਪੋਰਟ ਦਰਜ ਕਰ ਲਈ ਹੈ | ਬੱਚੇ ਦੀ ਭਾਲ ਲਈ ਇੱਕ ਟੀਮ ਬਣਾਈ ਗਈ ਹੈ ਜੋ ਆਪਣੇ ਪੱਧਰ 'ਤੇ ਕੰਮ ਕਰ ਰਹੀ ਹੈ | ਪੁਲਿਸ ਨੂੰ ਜਲਦੀ ਹੀ ਉਕਤ ਮਾਮਲੇ ਵਿੱਚ ਸੁਰਾਗ ਮਿਲ ਜਾਵੇਗਾ |
ਪਿਛਲੀ ਖ਼ਬਰ ਦਾਜ ਖ਼ਾਤਰ ਤੰਗ-ਪ੍ਰੇਸ਼ਾਨ ਕਰਨ ਵਾਲੇ ਪਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਟਰਾਲੇ ਦੀ ਲਪੇਟ 'ਚ ਆਉਣ ਨਾਲ ਔਰਤ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।