01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਮੋਇਲਾ ਵਾਹਿਦਪੁਰ ਵਿਖੇ ਜੋੜ ਮੇਲਾ ਸ਼ੁਰੂ, ਕੰਵਰ ਗਰੇਵਾਲ ਨੇ ਰੰਗ ਬੰਨਿ੍ਹਆ

ਅਜੀਤ ਡੈਸਕ 19-06-2025
ਗੜ੍ਹਸ਼ੰਕਰ, 18 ਜੂਨ (ਧਾਲੀਵਾਲ)-ਦਰਬਾਰ ਬਾਬਾ ਮੀਂਹਮੱਲ ਸ਼ਾਹ ਜੀ ਕਾਦਰੀ ਟਰੱਸਟ ਪਿੰਡ ਵਾਹਿਦਪੁਰ ਵਲੋਂ ਦਰਬਾਰ ਬਾਬਾ ਜਾਨੀ ਸ਼ਾਹ ਕਾਦਰੀ ਪਿੰਡ ਮੋਇਲਾ ਵਾਹਿਦਪੁਰ ਵਿਖੇ ਕਰਵਾਇਆ ਜਾ ਰਿਹਾ ਤਿੰਨ ਦਿਨਾਂ ਜੋੜ ਮੇਲਾ ਆਰੰਭ ਹੋ ਗਿਆ | ਮੁੱਖ ਸੇਵਾਦਾਰ ਡਾ. ਨਰਿੰਦਰ ਕੁਮਰ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਜੋੜ ਮੇਲੇ 'ਚ ਉੱਘੇ ਲੋਕ ਗਾਇਕ ਕੰਵਰ ਗਰੇਵਾਲ ਨੇ ਆਪਣੀ ਸਮਾਜਿਕ ਗਾਇਕੀ ਰਾਹੀਂ ਸਰੋਤਿਆਂ ਨੂੰ ਝੂਮਣ ਲਾ ਦਿੱਤਾ | ਪ੍ਰੋਗਰਾਮ ਦੌਰਾਨ ਗਾਇਕ ਹਰਿੰਦਰ ਸੰਧੂ ਅਤੇ ਅਮਨ ਧਾਲੀਵਾਲ ਦੀ ਜੋੜ ਨੇ ਵੀ ਆਪਣੇ ਗੀਤਾਂ ਰਾਹੀਂ ਖੂਬ ਰੰਗ ਬੰਨਿ੍ਹਆਂ | ਇਸੇ ਤਰ੍ਹਾਂ ਗਾਇਕ ਜੋੜੀ ਹਰਜੀਤ ਸਿੱਧੂ ਅਤੇ ਪਰਵੀਨ ਦਰਦੀ ਦੇ ਪ੍ਰੋਗਰਾਮ ਦਾ ਵੀ ਸਰੋਤਿਆਂ ਨੇ ਭਰਵਾਂ ਆਨੰਮ ਮਾਣਿਆਂ | ਮੇਲੇ ਦੌਰਾਨ ਮੁੱਖ ਪ੍ਰਬੰਧਕ ਡਾ. ਨਰਿੰਦਰ ਕੁਮਾਰ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ | ਡਾ. ਕੁਮਾਰ ਗੌਰਵ ਅਤੇ ਡਾ. ਅਮਨਦੀਪ ਸਿੰਘ ਨੇ ਸਟੇਜ ਤੋਂ ਗਾਇਕਾਂ ਦਾ ਸਨਮਾਨ ਕੀਤਾ |
ਪਿਛਲੀ ਖ਼ਬਰ ਵਾਰੀਅਰਜ਼ ਸ਼ੂਟਿੰਗ ਅਕੈਡਮੀ ਭੰਗਾਲਾ ਦੇ ਜਸਪ੍ਰੀਤ ਸਿੰਘ ਅਤੇ ਕਮਲਜੀਤ ਸਿੰਘ ਨੇ ਚੈਂਪੀਅਨਸ਼ਿਪ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਏ.ਡੀ.ਸੀ. ਵਲੋਂ ਸਿੱਖਿਆ ਵਿਭਾਗ ਦੇ ਪ੍ਰਗਤੀ ਪ੍ਰੋਗਰਾਮਾਂ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।