ਭੰਗਾਲਾ, 18 ਜੂਨ (ਬਲਵਿੰਦਰਜੀਤ ਸਿੰਘ ਸੈਣੀ)-ਵਾਰੀਅਰਜ਼ ਸ਼ੂਟਿੰਗ ਅਕੈਡਮੀ ਭੰਗਾਲਾ ਦੇ ਵਿਦਿਆਰਥੀਆਂ ਨੇ ਹਿਮਾਚਲ ਸ਼ਿਮਲਾ ਵਿਖੇ ਕਰਵਾਏ ਗਏ 17ਵੇਂ ਸ਼ੂਟਿੰਗ ਚੈਂਪੀਅਨ 'ਚ ਹਿੱਸਾ ਲਿਆ ਜਿਸ 'ਚੋਂ ਜਸਪ੍ਰੀਤ ਸਿੰਘ ਨੇ ਰਾਈਫ਼ਲ 'ਚੋਂ ਪਹਿਲਾ ਸਥਾਨ ਅਤੇ ਕਮਲਜੀਤ ਸਿੰਘ ਨੇ ਸਟੇਟ ਸ਼ੂਟਿੰਗ ਚੈਂਪੀਅਨ 'ਚ ਕੁਆਲੀਫਾਈ ਕੀਤਾ ਜਿਨ੍ਹਾਂ ਨੂੰ ਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ੂਟਿੰਗ ਅਕੈਡਮੀ ਦੇ ਕੋਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਵਧੀਆ ਸਿਖਲਾਈ ਦੇ ਕੇ ਵੱਖ-ਵੱਖ ਹਿੱਸਿਆਂ ਵਿਚ ਭਾਗ ਲੈਣ ਲਈ ਭੇਜਦੇ ਹਾਂ ਅਤੇ ਸਾਡੇ ਵਿਦਿਆਰਥੀ ਵਧੀਆ ਨਤੀਜ਼ਾ ਲੈ ਕੇ ਆਉਂਦੇ ਹਨ | ਇਸ ਮੌਕੇ ਪਰਮਜੀਤ ਸਿੰਘ, ਸੌਰਵ ਠਾਕਰ, ਮਨਪ੍ਰੀਤ ਸਿੰਘ ਸ਼ੂਟਿੰਗ ਕੋਚ, ਦਵਿੰਦਰ ਕੌਰ, ਪ੍ਰਧਾਨ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ |