ਅੱਡਾ ਸਰਾਂ, 18 ਜੂਨ (ਹਰਜਿੰਦਰ ਸਿੰਘ ਮਸੀਤੀ)-ਯੂਥ ਕਲੱਬ ਪਿੰਡ ਝਾਵਾਂ ਵਲੋਂ ਪੰਚਾਇਤ ਦੇ ਸਹਿਯੋਗ ਨਾਲ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਕਲੱਬ ਪ੍ਰਧਾਨ ਸੋਨੂ ਝਾਵਾਂ ਦੀ ਅਗਵਾਈ 'ਚ ਕਰਵਾਏ ਗਏ ਇਸ 5 ਦਿਨਾਂ ਟੂਰਨਾਮੈਂਟ 'ਚ ਇਲਾਕੇ ਭਰ ਦੀਆਂ 25 ਟੀਮਾਂ ਨੇ ਭਾਗ ਲਿਆ | ਸ਼ੁਰੂਆਤ ਵਿਚ ਟੂਰਨਾਮੈਂਟ ਦਾ ਉਦਘਾਟਨ ਸਾਬਕਾ ਸਰਪੰਚ ਭਾਗ ਸਿੰਘ ਅਤੇ ਨੰਬਰਦਾਰ ਚਰਨਜੀਤ ਸਿੰਘ ਝਾਵਰ ਨੇ ਸਾਂਝੇ ਤੌਰ 'ਤੇ ਕੀਤਾ | ਅੰਤਿਮ ਦਿਨ ਫਾਈਨਲ ਮੁਕਾਬਲੇ ਵਿਚ ਚੱਕ ਜੰਡੂ ਦੀ ਟੀਮ ਨੇ ਬੁੱਢੀ ਪਿੰਡ ਦੀ ਟੀਮ ਨੂੰ ਹਰਾ ਕੇ 15 ਹਜ਼ਾਰ ਰੁਪਏ ਦੇ ਨਕਦ ਇਨਾਮ ਤੇ ਜੇਤੂ ਟਰਾਫ਼ੀ 'ਤੇ ਕਬਜ਼ਾ ਕੀਤਾ ਜਦਕਿ ਦੂਸਰੇ ਸਥਾਨ 'ਤੇ ਰਹਿਣ ਵਾਲੀ ਬੁੱਢੀ ਪਿੰਡ ਦੀ ਟੀਮ ਨੂੰ 11 ਹਜ਼ਾਰ ਰੁਪਏ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਟੂਰਨਾਮੈਂਟ ਦੀ ਸਮਾਪਤੀ ਤੇ ਸਰਪੰਚ ਸੁਖਵਿੰਦਰਜੀਤ ਸਿੰਘ ਝਾਵਰ ਨੇ ਜੇਤੂ ਤੇ ਉਪ ਜੇਤੂ ਟੀਮ ਤੋਂ ਇਲਾਵਾ ਟੂਰਨਾਮੈਂਟ 'ਚ ਬੈੱਸਟ ਨਿਕਲਣ ਵਾਲੇ ਹੋਰ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ | ਇਸ ਮੌਕੇ ਕਲੱਬ ਦੇ ਪ੍ਰਧਾਨ ਸੋਨੰੂ ਝਾਵਾਂ ਨੇ ਸਰਪੰਚ ਸੁਖਵਿੰਦਰਜੀਤ ਸਿੰਘ ਝਾਵਰ ਵਲੋਂ ਕਲੱਬ ਨੂੰ ਪਹਿਲੇ ਇਨਾਮ ਵਜੋਂ 15 ਹਜਾਰ ਰੁਪਏ ਭੇਟ ਕਰਨ 'ਤੇ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸਰਪੰਚ ਭਾਗ ਸਿੰਘ, ਨੰਬਰਦਾਰ ਚਰਨਜੀਤ ਸਿੰਘ, ਮਨਵੀਰ ਸਿੰਘ ਝਾਵਰ, ਪੰਚ ਪਰਵੀਨ ਕੁਮਾਰ, ਪੰਚ ਜਸਵਿੰਦਰ ਸਿੰਘ, ਰਵਿੰਦਰ ਸਿੰਘ, ਜਸਵੀਰ ਸਿੰਘ ਰਾਣਾ, ਬਿੱਟੂ ਜ਼ੈਲਦਾਰ ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਝਾਵਰ, ਸੋਨੰੂ ਪ੍ਰਧਾਨ ਮਨਜੋਤ ਸਿੰਘ, ਕਿੰਦਾ, ਕਰਨ ,ਅਰੁਣ, ਜੋਗੀ ਆਦਿ ਤੋਂ ਇਲਾਵਾ ਹੋਰ ਨਗਰ ਨਿਵਾਸੀ ਮੌਜੂਦ ਸਨ |