ਮਾਹਿਲਪੁਰ,18 ਜੂਨ (ਰਜਿੰਦਰ ਸਿੰਘ)-ਪਿੰਡ ਜੇਜੋਂ ਦੋਆਬਾ ਵਿਖੇ ਖੱਬੀਆਂ ਪਾਰਟੀਆਂ ਵਲੋਂ ਸਾਂਝੇ ਤੌਰ 'ਤੇ ਉਲੀਕੇ ਗਏ ਐਕਸ਼ਨ ਤਹਿਤ ਵੱਖ-ਵੱਖ ਖੱਬੀਆਂ ਪਾਰਟੀਆਂ ਦੇ ਕਾਰਕੁਨ ਇਕੱਤਰ ਹੋਏ ਤੇ ਗਾਜ਼ਾ ਪੱਟੀ 'ਚ ਇਜ਼ਰਾਈਲ ਦੀ ਯਹੂਦੀਵਾਦੀ ਨੇਤਨਯਾਹੂ ਹਕੂਮਤ ਵਲੋਂ ਕੀਤੇ ਜਾ ਰਹੇ ਬੇਕਸੂਰ ਫਿਲਸਤੀਨੀ ਲੋਕਾਂ ਦੇ ਨਸਲਘਾਤ ਖ਼ਿਲਾਫ਼ ਵਿਰੋਧ ਵਿਖਾਵੇ ਕਰਨ ਅਤੇ ਨੇਤਨਯਾਹੂ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪੁਤਲੇ ਸਾੜਨ ਦੇ ਦਿੱਤੇ ਸੱਦੇ 'ਤੇ ਬੀਤੀ ਦੇਰ ਸ਼ਾਮ ਰੋਸ ਮਾਰਚ ਕਰਨ ਉਪਰੰਤ ਟਰੰਪ ਅਤੇ ਨੇਤਨਯਾਹੂ ਦੇ ਪੁਤਲੇ ਫੂਕੇ | ਹਾਜ਼ਰ ਬੁਲਾਰਿਆਂ ਵਿਚ ਖ਼ਾਸ ਤੌਰ ਤੇ ਕੁਲਭੂਸ਼ਣ ਗੜ੍ਹਸ਼ੰਕਰ, ਬਲਵੰਤ ਸਿੰਘ ਗੜ੍ਹਸ਼ੰਕਰ, ਕਾਮਰੇਡ ਦਵਿੰਦਰ ਗੜ੍ਹਸ਼ੰਕਰ, ਮਲਕੀਤ ਬਾਹੋਵਾਲ, ਰਵਿੰਦਰ ਜੋਸ਼ੀ, ਮੱਖਣ ਲੰਗੇਰੀ, ਸ਼ੇਰ ਜੰਗ ਬਹਾਦਰ ਸਿੰਘ, ਸੁਰਿੰਦਰ ਸਿੰਘ, ਕੁਲਭੂਸ਼ਨ ਕੁਮਾਰ, ਮਲਕੀਤ ਸਿੰਘ ਅਤੇ ਹੋਰ ਇਕੱਤਰ ਹੋਏ ਜੁਝਾਰੂ ਲੋਕਾਂ ਨੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਲਾਲ ਸਿੰਘ, ਚਾਨਣ ਰਾਮ, ਰਜਿੰਦਰ ਕੁਮਾਰ, ਦਵਿੰਦਰ ਰਾਣਾ, ਪਰਮਿੰਦਰ ਸਿੰਘ, ਗੁਰਮੀਤ ਸਿੰਘ, ਦਲੀਪ ਸਿੰਘ, ਜੰਜੂਆ, ਜਰਨੈਲ ਸਿੰਘ, ਗੁਰਦੀਪ ਸਿੰਘ ਹਾਜ਼ਰ ਸਨ |