ਭੰਗਾਲਾ, 18 ਜੂਨ (ਬਲਵਿੰਦਰਜੀਤ ਸਿੰਘ ਸੈਣੀ)-ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਧੋਲਾਖੇੜਾ ਵਿਖੇ ਮੈਡਮ ਇੰਦੂ ਬਾਲਾ ਹਲਕਾ ਇੰਚਾਰਜ ਕਾਂਗਰਸ ਮੁਕੇਰੀਆਂ ਅਤੇ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਸਾਬਕਾ ਸਮਿਤੀ ਮੈਂਬਰ ਤੇ ਸਾਬਕਾ ਲੈਂਡ ਮੋਰਗੇਜ ਬੈਂਕ ਦੇ ਚੇਅਰਮੈਨ ਭਵਾਨੀ ਠਾਕੁਰ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ | ਇਸ ਮੀਟਿੰਗ 'ਚ ਮੈਡਮ ਇੰਦੂ ਬਾਲਾ ਨੇ ਵਰਕਰ ਨਾਲ ਸੰਵਿਧਾਨ ਬਚਾਓ ਰੈਲੀ ਦੀ ਯੋਜਨਾ ਬਣਾਈ ਤੇ ਇਲਾਕੇ ਦਿਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ | ਇਸ ਮੀਟਿੰਗ 'ਚ ਬਲਾਕ ਪ੍ਰਧਾਨ ਮੁਕੇਰੀਆਂ ਅਰਚਿਟੈਕਟ ਰਵਿੰਦਰ ਸਿੰਘ, ਕੋਆਰਡੀਨੇਟਰ ਮੁਕੇਰੀਆਂ ਸੁਖਦੇਵ ਸਿੰਘ, ਐਡਵੋਕੇਟ ਸੱਭਿਆ ਸਾਂਚੀ, ਡਾ. ਕਰਤਾਰ ਠਾਕੁਰ, ਮਾਸਟਰ ਰਮੇਸ਼, ਰਾਜਪੂਤ ਸਭਾ ਪ੍ਰਧਾਨ ਅਰਿਦਮਨ ਠਾਕੁਰ, ਪਿ੍ੰ. ਗੁਰਦਿਆਲ ਸਿੰਘ, ਜੈਦੀਪ ਠਾਕੁਰ, ਸ੍ਰੀਮਤੀ ਆਸ਼ਾ ਰਾਣੀ, ਤਾਰਾ ਸਿੰਘ, ਸਰਪੰਚ ਬੱਲੂ, ਠਾਕੁਰ ਦੂਨੀ ਚੰਦ, ਯੂਥ ਪ੍ਰਧਾਨ ਰਾਜੇਸ਼ਵਰ ਸਿੰਘ, ਠਾਕੁਰ ਰਜੇਸ਼ ਸਿੰਘ, ਪਿੰਕੀ ਠਾਕੁਰ, ਪ੍ਰਭਾਕਰ ਭੰਗਾਲਾ, ਮਲਕੀਤ ਲੰਬੜਦਾਰ, ਰਾਮ ਸਰਪੰਚ, ਸੁਖਦੇਵ ਸਿੰਘ, ਬਿਟੂ, ਰਮੇਸ਼ ਕੁਮਾਰ, ਠਾਕੁਰ ਨਰਾਇਣ ਸਿੰਘ, ਰਾਜੀਵ ਕੁਮਾਰ ਸ਼ਰਮਾ, ਸ਼ੂਭਮ ਮਿਨਹਾਸ ਆਦਿ ਹਾਜ਼ਰ ਸਨ |