02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵੰਸ਼ ਗੋਸਵਾਮੀ ਦੀ ਕੌਮੀ ਫੈਂਸਿੰਗ ਚੈਂਪੀਅਨਸ਼ਿਪ ਲਈ ਚੋਣ

ਅਜੀਤ ਡੈਸਕ 19-06-2025
ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ ਦੇ ਵਿਦਿਆਰਥੀ ਵੰਸ਼ ਗੋਸਵਾਮੀ ਨੇ ਪੰਜਾਬ ਰਾਜ ਤਲਵਾਰਬਾਜ਼ੀ ਚੈਂਪੀਅਨਸ਼ਿਪ 'ਚ ਭਾਗ ਲਿਆ ਅਤੇ ਮੁਕਾਬਲਿਆਂ 'ਚ ਬਹਾਦਰੀ ਅਤੇ ਜੋਸ਼ ਨਾਲ ਪ੍ਰਦਰਸ਼ਨ ਕੀਤਾ | ਸੈਮੀਫਾਈਨਲ ਮੁਕਾਬਲੇ 'ਚ ਮਾਮੂਲੀ ਫ਼ਰਕ ਨਾਲ ਹਾਰਨ ਕਰਕੇ ਉਹ ਪੋਡਿਅਮ ਤੱਕ ਨਹੀਂ ਪਹੁੰਚ ਸਕਿਆ | ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦਿਆਂ, ਉਸ ਨੂੰ ਹੁਣ ਪੰਜਾਬ ਰਾਜ ਟੀਮ ਵਲੋਂ ਕੌਮੀ ਫੈਂਸਿੰਗ ਚੈਂਪੀਅਨਸ਼ਿਪ 'ਚ ਭਾਗ ਲੈਣ ਲਈ ਚੁਣਿਆ ਗਿਆ ਹੈ | ਸਕੂਲ ਦੇ ਚੇਅਰਮੈਨ ਗੁਰਿੰਦਰ ਸਿੰਘ ਅਤੇ ਪਿੰ੍ਰਸੀਪਲ ਅਮਨ ਕੁਮਾਰ ਕੰਵਰ ਨੇ ਵੰਸ਼ ਅਤੇ ਉਸ ਦੇ ਮਾਤਾ-ਪਿਤਾ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ ਅਤੇ ਰਾਸ਼ਟਰੀ ਪੱਧਰ 'ਤੇ ਵਧੀਆ ਪ੍ਰਦਰਸ਼ਨ ਕਰਨ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਵਲੋਂ ਸਿਵਲ ਸਰਜਨ ਦਫ਼ਤਰ ਸਾਹਮਣੇ ਰੋਸ ਰੈਲੀ 23 ਨੂੰ ਅਗਲੀ ਖ਼ਬਰ ਲਾਅ ਦੇ ਖੇਤਰ 'ਚ ਵਿਦਿਆਰਥੀ ਬਣਾਉਣ ਆਪਣਾ ਕਰੀਅਰ-ਅਨਿਲ ਚੋਪੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।