ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਲਾਅ ਕਾਲਜ ਵਿਖੇ ਲਾਅ ਦੇ ਵਿਦਿਆਰਥੀਆਂ ਲਈ ਸੈਮੀਨਾਰ ਕਰਵਾਇਆ ਗਿਆ | ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਲਾਅ ਦੇ ਖੇਤਰ ਵਿਚ ਰੁਜ਼ਗਾਰ ਦੇ ਅਥਾਹ ਮੌਕਿਆਂ ਬਾਰੇ ਜਾਣਕਾਰੀ ਦੇਣਾ ਸੀ | ਇਸ ਦੌਰਾਨ ਚੇਅਰਮੈਨ ਅਨਿਲ ਚੋਪੜਾ ਅਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਕਿਹਾ ਕਿ ਲਾਅ ਦੀ ਡਿਗਰੀ ਦਾ ਸਰਕਾਰੀ ਵਿਭਾਗਾਂ ਤੇ ਪ੍ਰਾਈਵੇਟ ਸੈਕਟਰ ਦੀਆਂ ਲਾਅ ਫ਼ਰਮਾਂ ਵਿਚ ਬਹੁਤ ਮੁੱਲ ਹੈ ਅਤੇ ਨੌਕਰੀਆਂ ਦੇ ਬਹੁਤ ਵਧੀਆ ਮੌਕੇ ਹਨ | ਪੂਰੇ ਭਾਰਤ ਵਿਚ ਵਕੀਲਾਂ ਅਤੇ ਜੱਜਾਂ ਦੀ ਘਾਟ ਹੈ | ਇਸ ਲਈ ਵਿਦਿਆਰਥੀ ਕਾਨੂੰਨ ਦੀ ਪੜ੍ਹਾਈ ਕਰਕੇ ਆਪਣਾ ਬਿਹਤਰ ਭਵਿੱਖ ਬਣਾ ਸਕਦੇ ਹਨ | ਸੇਂਟ ਸੋਲਜਰ ਲਾਅ ਕਾਲਜ ਇਸ ਦਿਸ਼ਾ 'ਚ ਸ਼ਾਨਦਾਰ ਭੂਮਿਕਾ ਨਿਭਾਅ ਰਿਹਾ ਹੈ ਜੋ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਪ੍ਰਸਿੱਧ ਜੱਜਾਂ, ਕਾਰਪੋਰੇਟ ਵਕੀਲਾਂ ਅਤੇ ਕੰਪਨੀ ਪਲੇਸਮੈਂਟ ਲਈ ਪ੍ਰਸਿੱਧ ਹੈ | ਮੈਡਮ ਚੋਪੜਾ ਨੇ ਦੱਸਿਆ ਕਿ ਕਾਲਜ ਦੇ 6 ਵਿਦਿਆਰਥੀ ਪੰਜਾਬ ਅਤੇ ਦੋ ਹਰਿਆਣਾ ਵਿਚ ਸਿਵਲ ਜੱਜ ਕਮ ਜੁਡੀਸ਼ੀਅਲ ਮੈਜਿਸਟਰੇਟ ਵਜੋਂ ਚੁਣੇ ਗਏ ਹਨ | ਚਾਰ ਵਿਦਿਆਰਥੀ ਪੰਜਾਬ ਸਰਕਾਰ 'ਚ ਲਾਅ ਅਫ਼ਸਰ ਅਤੇ ਬਾਕੀ ਤਿੰਨ ਨੂੰ ਪੁਲੀਸ ਅਫ਼ਸਰ ਵਜੋਂ ਚੁਣਿਆ ਗਿਆ | ਉਨ੍ਹਾਂ ਦੱਸਿਆ ਕਿ ਸੇਂਟ ਸੋਲਜਰ ਗਰੁੱਪ 5 ਸਾਲਾ ਲਾਅ ਕੋਰਸ ਬੀ.ਏ.ਐਲ.ਐਲ.ਬੀ., ਬੀ.ਬੀ.ਏ.ਐਲ.ਐਲ.ਬੀ., ਬੀ.ਕਾਮ ਐਲ.ਐਲ.ਬੀ. ਲਈ ਵਜ਼ੀਫ਼ਾ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਦਾ ਵਿਦਿਆਰਥੀਆਂ ਨੂੰ ਲਾਭ ਲੈਣਾ ਚਾਹੀਦਾ ਹੈ |