02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਕੁਰਾਸ਼ ਚੈਂਪੀਅਨਸ਼ਿਪ 'ਚ ਦਿੱਲੀ ਇੰਟਰਨੈਸ਼ਨਲ ਸਕੂਲ ਦੇ ਲਕਸ਼ੈ ਤੇ ਕਵਿਸ਼ ਨੇ ਜਿੱਤੇ ਤਗਮੇ

ਅਜੀਤ ਡੈਸਕ 19-06-2025
ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਕੁਰਾਸ਼ ਚੈਂਪੀਅਨਸ਼ਿਪ 'ਚ ਦਿੱਲੀ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀ ਲਕਸ਼ੈ ਸ਼ਰਮਾ ਅਤੇ ਕਵਿਸ਼ ਸ਼ਰਮਾ, ਜੋ ਸਕੇ ਭਰਾ ਵੀ ਹਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | 6ਵੀਂ ਜਮਾਤ ਦੇ ਵਿਦਿਆਰਥੀ ਲਕਸ਼ੈ ਸ਼ਰਮਾ ਨੇ +50 ਕਿੱਲੋ ਭਾਰ ਵਰਗ 'ਚ ਤੇ ਓਪਨ ਵੇਟ ਕੈਟਾਗਰੀ 'ਚ 2 ਸੋਨੇ ਦੇ ਤਗਮੇ ਹਾਸਲ ਕੀਤੇ, ਜਦਕਿ ਵਿਦਿਆਰਥੀ ਕਵਿਸ਼ ਸ਼ਰਮਾ ਨੇ +20 ਕਿੱਲੋ ਭਾਰ ਵਰਗ 'ਚ ਕਾਂਸੀ ਦਾ ਤਗਮਾ ਜਿੱਤਿਆ | ਇਸ ਪ੍ਰਾਪਤੀ 'ਤੇ ਸਕੂਲ ਦੇ ਪਿ੍ੰਸੀਪਲ ਮਾਰੀਆ ਜਾੱਨ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ 'ਚ ਕਾਮਯਾਬੀ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ |
ਪਿਛਲੀ ਖ਼ਬਰ ਲਾਅ ਦੇ ਖੇਤਰ 'ਚ ਵਿਦਿਆਰਥੀ ਬਣਾਉਣ ਆਪਣਾ ਕਰੀਅਰ-ਅਨਿਲ ਚੋਪੜਾ ਅਗਲੀ ਖ਼ਬਰ ਵਿਧਾਇਕ ਘੁੰਮਣ ਨੇ ਸ਼ਹੀਦ ਰਮਨ ਯਾਦਗਾਰੀ ਗੇਟ ਦਾ ਨੀਂਹ ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।