ਤਲਵਾੜਾ, 18 ਜੂਨ (ਮਹਿਤਾ)-ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਸ਼ਹੀਦ ਰਮਨ ਕੁਮਾਰ ਦੀ ਨਿੱਘੀ ਯਾਦ 'ਚ ਬਣਨ ਜਾ ਰਹੇ ਯਾਦਗਾਰੀ ਗੇਟ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ | ਇਸ ਤੋਂ ਬਾਅਦ ਆਪਣੇ ਸੰਬੋਧਨ ਦੌਰਾਨ ਐਡ. ਘੁੰਮਣ ਨੇ ਕਿਹਾ ਕਿ ਇਸ ਯਾਦਗਾਰੀ ਗੇਟ 'ਤੇ 7 ਲੱਖ 51 ਹਜ਼ਾਰ ਰੁਪਏ ਖ਼ਰਚ ਆਉਣਗੇ | ਪਿਛਲੀਆਂ ਸਰਕਾਰਾਂ ਨੇ ਸ਼ਹੀਦਾਂ ਦਾ ਸਨਮਾਨ ਨਹੀਂ ਕੀਤਾ | ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਹੀਦ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੇਣ ਦਾ ਵਾਅਦਾ ਵੀ ਪੁਰਾ ਕੀਤਾ | ਇਸ ਸਮੇਂ ਸ਼ਹੀਦ ਰਮਨ ਕੁਮਾਰ ਦੇ ਪਿਤਾ ਬਹਾਦਰ ਸਿੰਘ, ਮਾਤਾ ਕਮਲੇਸ਼ ਕੁਮਾਰੀ, ਪ੍ਰੇਮ ਫ਼ੌਜੀ ਰੇਪੁਰ, ਮਾਸਟਰ ਵਿਜੈ ਰੇਪੁਰ, ਕੈ. ਰਾਕੇਸ਼ ਗੋਇਵਾਲ, ਟੀਟੂ ਰਾਣਾ ਭਡਿਆਰਾਂ, ਨਮਨੀਤ ਦੇਪੁਰ ਪੰਚ, ਮਾਸਟਰ ਬਾਲ ਕ੍ਰਿਸ਼ਨ, ਮਹੰਤ ਰਾਮੇਸ਼ਵਰ ਦੇਪੁਰ, ਬਿੱਲਾ ਠਾਕੁਰ ਰੁਪੇਰ, ਦੇਸ ਰਾਜ ਰੱਕੜੀ, ਪੁਰਨ ਬਾਬਾ ਗੋਇਵਾਲ, ਅਜੈ ਕੁਮਾਰ ਰੱਕੜੀ, ਸਰਪੰਚ ਦੁਮੋਆਲ ਠਾਕੁਰ ਰਮਨਦੀਪ ਸਿੰਘ ਕੰਵਰ, ਜੇ.ਪੀ. ਭਾਖਣ ਦਾਤਾਰਪੁਰ ਸੁਮਨਾ ਦੇਵੀ ਸਰਪੰਚ ਦੇਪੁਰ, ਅਜੈ ਕੁਮਾਰ ਪੰਚ ਦੇਪੁਰ, ਨਵਨੀਤ ਪੰਚ ਦੇਪੁਰ, ਸੁਧਾ ਰਾਣੀ ਪੰਚ ਦੇਪੁਰ, ਪੱਪੂ ਪੰਚ ਦੇਪੁਰ ਆਦਿ ਤੋਂ ਇਲਾਵਾ ਸਮੂਹ ਦੇਪੁਰ ਪਿੰਡ ਨਿਵਾਸੀ ਹਾਜ਼ਰ ਸਨ |