ਗੜ੍ਹਦੀਵਾਲਾ, 18 ਜੂਨ (ਚੱਗਰ)-ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਹਰਨਾਮ ਸਿੰਘ ਪਿੰਡ ਧੁੱਗਾ ਕਲਾਂ ਦੀ ਸਮੂਹ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜਾ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਸ਼ੇਸ਼ ਗੁਰਮਤਿ ਸਮਾਗਮ ਸੰਬੰਧੀ ਸਮੂਹ ਸੇਵਾਦਾਰਾਂ ਦੀ ਮੀਟਿੰਗ ਹੋਈ | ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਿ੍ੰਸੀਪਲ ਤਰਸੇਮ ਸਿੰਘ ਧੁੱਗਾ ਤੇ ਹੋਰ ਸੇਵਾਦਾਰਾਂ ਨੇ ਦੱਸਿਆ ਕਿ ਸਮਾਗਮ ਸੰਬੰਧੀ 22 ਜੂਨ ਨੂੰ ਅਖੰਡ ਪਾਠ ਦੀ ਲੜੀ ਆਰੰਭ ਹੋਵੇਗੀ | 2 ਜੁਲਾਈ ਨੂੰ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਦੀ ਆਖਰੀ ਲੜੀ ਦੇ ਪਾਠ ਆਰੰਭ ਹੋਣਗੇ ਅਤੇ 4 ਜੁਲਾਈ ਨੂੰ ਅਖੰਡ ਪਾਠ ਦੇ ਆਖਰੀ ਲੜੀ ਦੇ ਭੋਗ ਪਾਏ ਜਾਣਗੇ ਉਪਰੰਤ ਸਜਾਏ ਜਾ ਰਹੇ ਦੀਵਾਨ ਵਿੱਚ ਉੱਚ ਕੋਟੀ ਦੇ ਢਾਡੀ ਭਾਈ ਮਿਲਖਾ ਸਿੰਘ ਮੌਜੀ, ਭਾਈ ਹਰਭਜਨ ਸਿੰਘ ਸੋਤਲਾ, ਭਾਈ ਜਸਵੰਤ ਸਿੰਘ ਭੀਖੋਵਾਲ, ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥੇ ਤੋਂ ਇਲਾਵਾ ਸੰਤ ਮਹਾਂਪੁਰਸ਼ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਾਉਣਗੇ |