ਮਾਹਿਲਪੁਰ, 18 ਜੂਨ (ਰਜਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਹਰ ਸਾਲ ਵਾਂਗ ਇਸ ਸੈਸ਼ਨ 2025-26 ਤਹਿਤ ਗਰੈਜੂਏਟ ਅਤੇ ਪੋਸਟ ਗਰੈਜੂਏਟ ਨਾਲ ਜੁੜੇ ਵੱਖ-ਵੱਖ ਕੋਰਸਾਂ ਵਿਚ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਕੇ ਉੱਭਰ ਰਿਹਾ ਹੈ | ਕਾਲਜ ਦੇ ਪ੍ਰਬੰਧਕਾਂ ਵਲੋਂ ਭਰ ਗਰਮੀ ਦੇ ਮੌਸਮ ਕਰਕੇ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਮਾਹਿਲਪੁਰ ਬਲਾਕ ਦੇ ਪਿੰਡ ਭਾਮ, ਜੰਡੋਲੀ ਸਮੇਤ ਸੈਲਾ ਖੁਰਦ ਨਜ਼ਦੀਕ ਪਿੰਡ ਪਦਰਾਣਾ, ਗੜਸ਼ੰਕਰ ਦੇ ਵਿਦਿਆਰਥੀਆਂ ਲਈ ਭਾਈ ਤਿਲਕੂ ਜੀ ਗੁਰਦੁਆਰਾ, ਗੜਸ਼ੰਕਰ ਨੇੜੇ ਅਤੇ ਸ਼ਹੀਦ ਭਗਤ ਸਿੰਘ ਨਗਰ ਸਮੇਤ ਬਲਾਚੌਰ ਖੇਤਰ ਦੇ ਵਿਦਿਆਰਥੀਆਂ ਲਈ ਬਲਾਚੌਰ ਸ਼ਹਿਰ ਵਿਚ ਵੱਖ-ਵੱਖ ਦਾਖ਼ਲਾ ਕੇਂਦਰ ਵੀ ਖੋਲ੍ਹੇ ਗਏ ਹਨ | ਜਿੱਥੇ ਪੁੱਜ ਰਹੇ ਵਿਦਿਆਰਥੀਆਂ ਵਲੋਂ ਵੱਖ-ਵੱਖ ਕੋਰਸਾਂ ਸਬੰਧੀ ਜਾਣਕਾਰੀ ਹਾਸਿਲ ਕਰਨ ਉਪਰੰਤ ਇਸ ਸੰਸਥਾ ਵਿਚ ਦਾਖ਼ਲ ਹੋਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ | ਇਸ ਸਬੰਧੀ ਹੋਰ ਗੱਲ ਕਰਦਿਆਂ ਕਾਲਜ ਦੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਕਾਲਜ ਦੀ ਮੈਨੇਜਮੈਂਟ ਦੇ ਨਿਰਦੇਸ਼ਾਂ ਤਹਿਤ ਇਸ ਸਾਲ ਸੰਸਥਾ ਵੱਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਵਿੱਚ ਖੋਲੇ੍ਹ ਕਰੀਅਰ ਸੇਧ ਅਤੇ ਦਾਖ਼ਲਾ ਸੈਂਟਰਾਂ ਨੂੰ ਵਿਦਿਆਰਥੀਆਂ ਦਾ ਵੱਡਾ ਹੁਲਾਰਾ ਮਿਲ ਰਿਹਾ ਹੈ |