01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਗਿਆਨੀ ਜ਼ੈਲ ਸਿੰਘ ਨਗਰ ਦੀਆਂ ਪਾਣੀ ਦੀ ਟੈਂਕੀ ਨੇੜਲੀਆਂ ਸੜਕਾਂ ਦਾ ਰੱਬ ਰਾਖਾ <br/>

ਅਜੀਤ ਡੈਸਕ 19-06-2025
ਰੂਪਨਗਰ, 18 ਜੂਨ (ਸਤਨਾਮ ਸਿੰਘ ਸੱਤੀ)- ਹਲਕਾ ਵਿਧਾਇਕ ਨੇ ਦਾਅਵਾ ਕੀਤਾ ਸੀ ਕਿ ਗਿਆਨੀ ਜੈਲ ਸਿੰਘ ਨਗਰ ਵਿਚ ਕਰੀਬ 18 ਸਾਲ ਬਾਅਦ ਸੜਕਾਂ ਨੂੰ ਲੁੱਕ ਪ੍ਰਾਪਤ ਹੋਈ ਹੈ ਪਰ ਹੁਣ ਗਿਆਨੀ ਜੈਲ ਸਿੰਘ ਨਗਰ ਵਿਚ ਬਣੀ ਪਾਣੀ ਦੀ ਟੈਂਕੀ ਦਾ ਹੱਲ ਕੌਣ ਕਰੂਗਾ, ਜਿਸ ਦਾ ਓਵਰਫ਼ਲੋ ਹੁੰਦਾ ਪਾਣੀ ਇਹਨਾਂ ਸੜਕਾਂ ਨੂੰ ਬਰਬਾਦ ਕਰ ਰਿਹਾ ਹੈ? ਪਿਛਲੇ ਦੋ ਕੁ ਦਿਨ ਪਹਿਲਾਂ ਹੀ ਇਨ੍ਹਾਂ ਸੜਕਾਂ ਤੇ ਲੁੱਕ ਪਈ ਸੀ ਪਰ ਅੱਜ ਸਵੇਰ ਤੋਂ ਹੀ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਅਧੀਨ ਪਾਣੀ ਵਾਲੀ ਟੈਂਕੀ ਦਾ ਪਾਣੀ ਓਵਰਫ਼ਲੋ ਹੋ ਕੇ ਇਹਨਾਂ ਸੜਕਾਂ ਤੇ ਇੰਝ ਖੜ੍ਹਾ ਸੀ ਜਿਵੇਂ ਕੋਈ ਹੜ੍ਹ ਆਇਆ ਹੋਵੇ | ਹਾਲਾਂਕਿ ਇਸ ਦੀ ਵੀਡੀਓ ਆਮ ਆਦਮੀ ਪਾਰਟੀ ਦੇ ਸਮਰਥਕ ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਬਣਾ ਕੇ ਭੇਜੀ ਅਤੇ ਚਿੰਤਾ ਜ਼ਾਹਿਰ ਕੀਤੀ ਕਿ ਉਹ ਸੀਵਰੇਜ ਬੋਰਡ ਨੂੰ ਬਹੁਤ ਵਾਰ ਮਿੰਨਤਾਂ ਕਰ ਕਰਕੇ ਥੱਕ ਚੁੱਕੇ ਹਨ ਪਰ ਇਸ ਟੈਂਕੀ ਦਾ ਓਵਰਫ਼ਲੋ ਹੁੰਦਾ ਪਾਣੀ ਅੱਜ ਤੱਕ ਬੰਦ ਨਹੀਂ ਹੋਇਆ | ਉਨਾਂ ਕਿਹਾ ਕਿ ਲੁੱਕ ਅਤੇ ਪਾਣੀ ਦਾ ਵੈਰ ਹੈ, ਜਿਸ ਸੜਕ ਉੱਤੇ ਪਾਣੀ ਖੜਨ ਲੱਗ ਜਾਵੇ ਉਹ ਸੜਕ ਦੀ ਲੁੱਕ ਕਦੇ ਵੀ ਨਹੀਂ ਬਚਦੀ | ਉਹਨਾਂ ਕਿਹਾ ਕਿ ਅਜੇ ਦੋ ਕੁ ਦਿਨ ਪਹਿਲਾਂ ਪਈ ਲੁਕੀ ਸੁੱਕੀ ਵੀ ਨਹੀਂ ਸੀ ਕਿ ਅੱਜ ਟੈਂਕੀ ਦੇ ਓਵਰਫ਼ਲੋ ਹੋਏ ਪਾਣੀ ਨੇ ਡਬੋ ਦਿੱਤੀ, ਜਿਸ ਕਰਕੇ ਇਸ ਸੜਕ ਦੀ ਮਿਆਦ ਖ਼ਤਮ ਹੋ ਗਈ ਹੈ | ਠੇਕੇਦਾਰ ਬਲਵਿੰਦਰ ਸਿੰਘ ਧਨੋਆ ਦਾ ਕਹਿਣਾ ਹੈ ਕਿ ਸੜਕਾਂ ਟੁੱਟਣ ਦਾ ਕਾਰਨ ਹੀ ਪਾਣੀ ਹੈ, ਉਨ੍ਹਾਂ ਕਿਹਾ ਕਿ ਹਰ ਵੇਲੇ ਘਰਾਂ ਦਾ ਪਾਣੀ ਸੜਕਾਂ ਤੇ ਆਉਣਾ ਅਤੇ ਇਹ ਟੈਂਕੀ ਦਾ ਓਵਰਫ਼ਲੋ ਪਾਣੀ ਸੜਕਾਂ ਨੂੰ ਖ਼ਰਾਬ ਕਰਦਾ ਹੈ |
ਉਹਨਾਂ ਕਿਹਾ ਕਿ ਜਿਸ ਸੜਕ ਤੇ ਲੁੱਕ ਪਈ ਨੂੰ ਅਜੇ ਦੋ ਚਾਰ ਦਿਨ ਹੀ ਹੋਏ ਹੋਣ ਉਸ ਉੱਤੇ ਇੰਨਾ ਭਰਵਾਂ ਪਾਣੀ ਚੱਲਣਾ ਸੜਕ ਦੀ ਲਾਈਫ਼ ਨੂੰ ਖ਼ਰਾਬ ਕਰ ਦੇਵੇਗਾ | ਕੌਂਸਲਰ ਰਾਜੂ ਸਤਿਆਲ ਨੇ ਕਿਹਾ ਕਿ ਅਜਿਹੀ ਅਣਗਹਿਲੀ ਲਈ ਸੰਬੰਧਿਤ ਵਿਭਾਗਾਂ ਦੇ ਅਫ਼ਸਰਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ ਜੇ ਇਹ ਸਮੱਸਿਆਵਾਂ ਅਣਗਹਿਲੀ ਕਾਰਨ ਵਧਦੀਆਂ ਹਨ ਤਾਂ ਸਬੰਧਿਤ ਅਫ਼ਸਰਾਂ ਦੀਆਂ ਤਨਖ਼ਾਹਾਂ ਵਿਚੋਂ ਨੁਕਸਾਨ ਦੀ ਕਟੌਤੀ ਕਰਨੀ ਚਾਹੀਦੀ ਹੈ ਤਾਂ ਹੀ ਇਹ ਸਿਸਟਮ ਠੀਕ ਹੋ ਸਕਦਾ ਹੈ |

ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਨਵੇਂ ਸੈਸ਼ਨ 'ਚ ਖ਼ਾਲਸਾ ਕਾਲਜ ਬਣਿਆ ਵਿਦਿਆਰਥੀਆਂ ਦੀ ਪਹਿਲੀ ਪਸੰਦ-ਪਿ੍ੰ: ਪਰਵਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।