22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮਣੀ ਮਹੇਸ਼ ਲੰਗਰ ਸੇਵਾ ਚੈਰੀਟੇਬਲ ਟਰੱਸਟ ਦੀ ਬੈਠਕ

ਬੈਠਕ ਉਪਰੰਤ ਪ੍ਰਧਾਨ ਪਰਵਿੰਦਰ ਮਹਾਜਨ ਘੁੱਗੀ ਤੇ ਹੋਰ ਟਰੱਸਟੀ ਮੈਂਬਰ | ਤਸਵੀਰ : ਰਾਮਗੜ੍ਹੀਆ <br/> 20-06-2025
ਮੁਕੇਰੀਆਂ, 19 ਜੂਨ (ਰਾਮਗੜ੍ਹੀਆ)-ਸ੍ਰੀ ਮਣੀ ਮਹੇਸ਼ ਲੰਗਰ ਸੇਵਾ ਸਮਿਤੀ ਚੈਰੀਟੇਬਲ ਟਰੱਸਟ ਮੁਕੇਰੀਆਂ ਦੀ ਬੈਠਕ ਪ੍ਰਧਾਨ ਪਰਵਿੰਦਰ ਮਹਾਜਨ ਘੁੱਗੀ ਦੀ ਅਗਵਾਈ ਹੇਠ ਮੈਂਬਰ ਕੁਲਵੰਤ ਕੁਮਾਰ ਰਮਾ ਦੇ ਦਫ਼ਤਰ ਵਿਖੇ ਹੋਈ | ਇਸ ਮੌਕੇ ਸ੍ਰੀ ਕੈਲਾਸ਼ ਪਰਬਤ 'ਤੇ ਸਥਿਤ ਸ੍ਰੀ ਮਣੀ ਮਹੇਸ਼ ਝੀਲ ਹਿਮਾਚਲ ਪ੍ਰਦੇਸ਼ ਦੀ ਧਾਰਮਿਕ ਸਾਲਾਨਾ ਯਾਤਰਾ ਦੌਰਾਨ ਟਰੱਸਟ ਵਲੋਂ ਕੁਰਾਂਹ ਮੈਹਲਾ ਪੁਲ ਚੰਬਾ ਵਿਖੇ ਲਗਾਏ ਜਾਣ ਵਾਲੇ ਸੱਤਵੇਂ ਵਿਸ਼ਾਲ ਲੰਗਰ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਰਤਨ ਲਾਲ ਧਨੋਆ, ਅਸ਼ਵਨੀ ਮਹਾਜਨ, ਰਾਜੀਵ ਸੋਹਲ, ਵਿਨੇ ਕੁਮਾਰ, ਡਾਕਟਰ ਵਿਨੋਦ ਮਹਾਜਨ, ਗੋਲਡੀ ਮਾਨਾਂ, ਕੁਲਵੰਤ ਕੁਮਾਰ, ਬੰਟੀ ਠਾਕੁਰ, ਨਰਿੰਦਰ ਰਾਣਾ, ਵਿਕੀ, ਮਦਨ ਲਾਲ, ਠਾਕੁਰ ਸੁਰਮ ਸਿੰਘ, ਸੋਹਣ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਘੁੱਗੀ ਮਹਾਜਨ ਨੇ ਦੱਸਿਆ ਕਿ ਇਸ ਲੰਗਰ 'ਚ ਸ਼ਿਵ ਭਗਤ ਯਾਤਰੀਆਂ ਲਈ 24 ਘੰਟੇ ਸਵਸਥ ਭੋਜਨ ਦੀ ਵਿਵਸਥਾ ਦੇ ਨਾਲ-ਨਾਲ ਸਿਹਤ ਸੁਵਿਧਾਵਾਂ ਅਤੇ ਐਮਰਜੈਂਸੀ ਸੇਵਾਵਾਂ ਦੇ ਪੁਖ਼ਤਾ ਪ੍ਰਬੰਧਾਂ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਲੰਗਰ ਸਥਾਨ 'ਤੇ ਖ਼ਰੀਦੀ ਗਈ ਨਵ-ਨਿਰਮਾਣ ਅਧੀਨ ਇਮਾਰਤ ਦੇ ਕਾਰਜ ਲਈ ਸ਼ਿਵ ਭਗਤਾਂ ਵਲੋਂ ਵਧ ਚੜ੍ਹ ਕੇ ਦਿੱਤੇ ਜਾ ਰਹੇ ਆਰਥਿਕ ਸਹਿਯੋਗ ਸਦਕਾ ਯਾਤਰੀਆਂ ਦੇ ਰਾਤਰੀ ਠਹਿਰਨ ਲਈ ਉਚਿੱਤ ਪ੍ਰਬੰਧ ਕੀਤੇ ਜਾਣਗੇ |
ਪਿਛਲੀ ਖ਼ਬਰ ਡਾ. ਰਵਜੋਤ ਸਿੰਘ ਆਪਣੀਆਂ ਗ਼ਲਤੀਆਂ ਨੂੰ ਛੁਪਾਉਣ ਲਈ ਐੱਸ.ਸੀ. ਕਾਰਡ ਨਾ ਖੇਡੇ -ਪਵਨ ਆਦੀਆ ਅਗਲੀ ਖ਼ਬਰ ਬਿਜਲੀ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ 'ਤੇ ਵੀ ਨਹੀਂ ਬਦਲਿਆ ਜਾ ਰਿਹੈ ਖੜ੍ਹਾ ਟੁੱਟਾ ਖੰਭਾ-ਧੀਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।