22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮਹਿਲਾ ਸਰਪੰਚ ਦੇ ਪਤੀ ਨੂੰ ਜਾਤੀ ਸੂਚਕ ਸ਼ਬਦ ਬੋਲਣ ਵਾਲਾ ਨੰਬਰਦਾਰ ਨਾਮਜ਼ਦ

ਅਜੀਤ ਡੈਸਕ 20-06-2025
ਮਾਹਿਲਪੁਰ, 19 ਜੂਨ (ਰਜਿੰਦਰ ਸਿੰਘ)-ਥਾਣਾ ਚੱਬੇਵਾਲ ਦੀ ਪੁਲਿਸ ਨੇ ਇਕ ਮਹਿਲਾ ਸਰਪੰਚ ਦੇ ਪਤੀ ਨੂੰ ਜਾਤੀ ਸੂਚਕ ਸ਼ਬਦ ਬੋਲਣ ਤੇ ਧਮਕੀਆਂ ਦੇਣ ਵਾਲੇ ਪਿੰਡ ਦੇ ਨੰਬਰਦਾਰ ਨੂੰ ਨਾਮਜ਼ਦ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਥਾਣਾ ਚੱਬੇਵਾਲ ਪੁਲਿਸ ਨੂੰ ਗਗਨਦੀਪ ਪੁੱਤਰ ਸਤਵੰਤ ਕੁਮਾਰ ਵਾਸੀ ਚਾਣਥੂ ਬ੍ਰਾਹਮਣਾ ਵਲੋਂ ਦਿੱਤੀ ਦਰਖਾਸਤ 'ਚ ਦੱਸਿਆ ਕਿ ਮੈ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਹਾਂ ਮੇਰੀ ਪਤਨੀ ਇੰਦਰਜੀਤ ਕੌਰ ਪਿੰਡ ਦੀ ਮੌਜੂਦਾ ਸਰਪੰਚ ਹੈ, ਸਾਡੇ ਪਿੰਡ ਦਾ ਮੌਜੂਦਾ ਨੰਬਰਦਾਰ ਮੁਰਲੀ ਮਨਹੋਰ ਪੁੱਤਰ ਹੰਸਰਾਜ ਵਾਸੀ ਜੋ ਕਿ ਬ੍ਰਾਹਮਣ ਜਾਤ ਨਾਲ ਸਬੰਧ ਰੱਖਦਾ ਹੈ | ਉਨ੍ਹਾਂ ਦੱਸਿਆ ਕਿ 10 ਜੂਨ ਨੂੰ ਮੈਂ ਤੇ ਮੇਰੇ ਸਾਥੀ ਜੈ ਪ੍ਰਕਾਸ਼ ਪੁੱਤਰ ਓਮ ਪ੍ਰਕਾਸ, ਨਰੇਸ਼ ਕੁਮਾਰ ਪੁੱਤਰ ਹਰਮੇਸ਼ ਲਾਲ ਅਤੇ ਸਤਵੰਤ ਰਾਏ ਪੁੱਤਰ ਰੋਣਕ ਰਾਮ ਵਾਸੀਆਨ ਚਾਣਥੂ ਬ੍ਰਾਹਮਣਾ ਪਿੰਡ ਦੀ ਮੇਨ ਸੜਕ 'ਤੇ ਪੈਦਲ ਜਾ ਰਹੇ ਸੀ ਤਾ ਅੱਗਿਓਾ ਮੁਰਲੀ ਮਨਹੋਰ ਸਾਡੇ ਵੱਲ ਨੂੰ ਆਪਣੀ ਐਕਟਿਵਾ 'ਤੇ ਆ ਰਿਹਾ ਸੀ ਜੋ ਆਪਣੀ ਐਕਟਿਵਾ ਨੂੰ ਰੋਕ ਕੇ ਮੈਨੂੰ ਗਾਲੀ ਗਲੋਚ ਕਰਦਾ ਹੋਇਆ ਮੈਨੂੰ ਜਾਤੀ ਸੂਚਕ ਸ਼ਬਦ ਕਹਿਣ ਲੱਗਾ ਕਿ ਸਾਡੀ ਗਲੀ ਵਿੱਚ ਪੰਚਾਇਤ ਜਾਂ ਕੋਈ ਮੁਹਤਵਾਰ ਵਿਅਕਤੀ ਨਾ ਆਵੇ ਅਸੀਂ ਆਪਣੀ ਗਲੀ ਦਾ ਕੰਮ ਖੁਦ ਕਰਵਾ ਲਵਾਂਗੇ ਤੇ ਜਦੋਂ ਅਸੀ ਕਿਹਾ ਕਿ ਤੁਸੀਂ ਸਾਨੂੰ ਜਾਤ ਪ੍ਰਤੀ ਏਨਾ ਜਲੀਲ ਕਿਉ ਕਰ ਰਹੇ ਹੋ ਤਾਂ ਉਹ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ | ਜਿਸ 'ਤੇ ਥਾਣਾ ਚੱਬੇਵਾਲ ਦੀ ਪੁਲਿਸ ਨੇ ਐਸ.ਸੀ.ਐਸ.ਟੀ ਦਾ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਮੁਕੇਰੀਆਂ ਹਲਕੇ ਅੰਦਰ ਕਾਂਗਰਸ ਨੂੰ ਬੁਲੰਦੀਆਂ 'ਤੇ ਲਿਜਾਣਾ ਮੇਰਾ ਏਜੰਡਾ-ਸਰਬਜੋਤ ਸਾਬੀ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਜੰਗ 'ਚ ਹੁਸ਼ਿਆਰਪੁਰ ਬਣ ਰਿਹਾ ਮੋਹਰੀ ਜ਼ਿਲ੍ਹਾ : ਡਾ. ਬਲਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।