22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮੁਕੇਰੀਆਂ ਹਲਕੇ ਅੰਦਰ ਕਾਂਗਰਸ ਨੂੰ ਬੁਲੰਦੀਆਂ 'ਤੇ ਲਿਜਾਣਾ ਮੇਰਾ ਏਜੰਡਾ-ਸਰਬਜੋਤ ਸਾਬੀ

ਅਜੀਤ ਡੈਸਕ 20-06-2025
ਮੁਕੇਰੀਆਂ, 19 ਜੂਨ (ਰਾਮਗੜ੍ਹੀਆ)-ਵਿਧਾਨ ਸਭਾ ਹਲਕਾ ਮੁਕੇਰੀਆਂ ਅੰਦਰ ਕਾਂਗਰਸ ਨੂੰ ਮੁੜ ਬੁਲੰਦੀਆਂ 'ਤੇ ਲਿਜਾਣਾ ਮੇਰਾ ਏਜੰਡਾ ਹੈ ਅਤੇ 2027 ਵਿਚ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਹਲਕੇ ਨੂੰ ਮੁੜ ਵਿਕਾਸ ਦੀਆਂ ਲੀਹਾਂ ਉੱਪਰ ਲਿਆ ਕੇ ਹਲਕਾ ਵਾਸੀਆਂ ਦੀਆਂ ਦੁੱਖ-ਤਕਲੀਫ਼ਾਂ ਨੂੰ ਦੂਰ ਕੀਤਾ ਜਾਵੇਗਾ | ਇਹ ਪ੍ਰਗਟਾਵਾ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਲਗਾਤਾਰ ਮਿਲਣ ਪੁੱਜ ਰਹੇ ਹਲਕੇ ਦੇ ਆਗੂਆਂ ਅਤੇ ਵਰਕਰਾਂ ਨੂੰ ਮਿਲਣ ਸਮੇਂ ਕੀਤਾ | ਵਰਕਰਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਸਰਬਜੋਤ ਸਾਬੀ ਨੇ ਕਿਹਾ ਕਿ ਜਿੱਥੇ ਵੀ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਲੋੜ ਪਵੇਗੀ ਉੱਥੇ ਉਹ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹੋਣਗੇ ਤੇ ਕਿਸੇ ਨਾਲ ਵੀ ਕੋਈ ਧੱਕਾ ਬਰਦਾਸ਼ਤ ਨਹੀਂ ਕਰਨਗੇ | ਸਾਬੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹਲਕੇ ਦੇ ਹਰ ਇੱਕ ਕਾਂਗਰਸੀ ਵਰਕਰ ਅਤੇ ਆਗੂਆਂ ਤੱਕ ਪਹੁੰਚ ਬਣਾਈ ਜਾਵੇਗੀ ਤਾਂ ਜੋ ਵਿਧਾਨ ਸਭਾ ਹਲਕਾ ਮੁਕੇਰੀਆਂ ਅੰਦਰ ਕਾਂਗਰਸ ਨੂੰ ਇੱਕ ਵਾਰ ਫਿਰ ਬੁਲੰਦੀਆਂ ਤੱਕ ਲਿਜਾਇਆ ਜਾਵੇ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਹਲਕਾ ਵਾਸੀ ਠੱਗੇ ਹੋਏ ਮਹਿਸੂਸ ਕਰ ਰਹੇ ਹਨ ਕਿਉਂਕਿ ਪੰਜਾਬ ਸਰਕਾਰ ਵਲੋਂ ਮੁਕੇਰੀਆਂ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਉਲਟਾ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਦਾ ਬਦਲਾ ਹਲਕਾ ਵਾਸੀਆਂ ਤੋਂ ਲੈਣ ਲਈ ਮੁਕੇਰੀਆਂ ਨੂੰ ਮਾਈਨਿੰਗ ਮਾਫ਼ੀਆ ਦੇ ਹਵਾਲੇ ਕੀਤਾ ਹੋਇਆ ਹੈ | ਸਾਬੀ ਨੇ ਕਿਹਾ ਕਿ ਕੁਦਰਤੀ ਸਾਧਨਾਂ ਦੀ ਇਸ ਲੁੱਟ ਖਸੁੱਟ ਨੂੰ ਕਾਂਗਰਸ ਠੱਲ੍ਹ ਪਾਵੇਗੀ ਅਤੇ ਜਿਹੜੇ ਵੀ ਲੋਕ ਇਸ ਲਈ ਜ਼ਿੰਮੇਵਾਰ ਹਨ ਉਹ ਕਦੇ ਵੀ ਬਖ਼ਸ਼ੇ ਨਹੀਂ ਜਾਣਗੇ | ਇਸ ਮੌਕੇ ਬਲਦੇਵ ਸਿੰਘ ਕੌਲਪੁਰ, ਲਖਬੀਰ ਸਿੰਘ ਮਾਨਾ, ਅਨਿਲ ਠਾਕੁਰ ਸਰਪੰਚ ਮਾਨਸਰ, ਰਵਿੰਦਰ ਸਿੰਘ ਰੰਮੀ ਨੌਸ਼ਹਿਰਾ, ਜਗਤਾਰ ਸਿੰਘ ਪੋਤਾ, ਬਲਬੀਰ ਸਿੰਘ ਟੀਟਾ ਸਰਪੰਚ, ਰਸ਼ਪਾਲ ਸਿੰਘ ਰੰਗਾ, ਅਮਰੀਕ ਸਿੰਘ ਜਲਾਲਾ, ਨੰਬਰਦਾਰ ਬਲਜੀਤ ਸਿੰਘ ਨਛਹਿਰਾ, ਸ਼ੁਭਮ ਸੋਲ ਹਾਜੀਪੁਰ, ਠਾਕੁਰ ਮਨਜੀਤ ਸਿੰਘ ਚੱਕ ਭਾਈਆਂ, ਕਿਸ਼ਨ ਪਾਲ ਸਿੰਘ ਬਿੱਟੂ, ਡਾਕਟਰ ਸੰਤੋਖ ਸਿੰਘ ਮੰਝਪੁਰ, ਹਰਦੇਵ ਸਿੰਘ ਬੱਬੀ, ਕੁਲਬੀਰ ਸਿੰਘ ਬੱਬਾ ਨਛਹਿਰਾ, ਰਸ਼ਪਾਲ ਸਿੰਘ ਕੋਲਪੁਰ, ਸਰਪੰਚ ਦਵਿੰਦਰ ਸਿੰਘ ਅਰਥੇਵਾਲ, ਸਰਪੰਚ ਤਜਿੰਦਰ ਪਾਲ ਸਿੰਘ ਗੋਦੜਾ, ਸਰਪੰਚ ਬਲਵਿੰਦਰ ਸਿੰਘ ਜਲਾਲਾ, ਅਰਵਿੰਦਰ ਸਿੰਘ ਪਿ੍ੰਸ ਦੇਵੀਦਾਸ, ਰਸ਼ਪਾਲ ਸਿੰਘ ਰੰਗਾ, ਜਗਜੀਤ ਸਿੰਘ ਸਰਨੀ ਨੰਦ ਸਿੰਘ, ਅਵਤਾਰ ਸਿੰਘ ਕੋਟਲੀ, ਹਰਜਿੰਦਰ ਸਿੰਘ ਕਾਲੇ ਬਾਗ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੈਨੇਡਾ 'ਚ ਹੋਏ ਜੀ-7 ਸੰਮੇਲਨ ਦੌਰਾਨ ਭਾਰਤ ਅਤੇ ਕੈਨੇਡਾ ਵਿਚਾਲੇ ਮਾਹੌਲ ਬਣਿਆ ਸੁਖਾਵਾਂ - ਬਿਕਰਮ ਅੱਲਾ ਬਖ਼ਸ਼ ਅਗਲੀ ਖ਼ਬਰ ਮਹਿਲਾ ਸਰਪੰਚ ਦੇ ਪਤੀ ਨੂੰ ਜਾਤੀ ਸੂਚਕ ਸ਼ਬਦ ਬੋਲਣ ਵਾਲਾ ਨੰਬਰਦਾਰ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।