22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਚੇਲਾ ਕੁਟੀਆ 'ਚ ਸੰਤ ਬਾਬਾ ਹਰੀ ਸਿੰਘ ਦੀ ਯਾਦ 'ਚ ਧਾਰਮਿਕ ਸਮਾਗਮ

ਅਜੀਤ ਡੈਸਕ 20-06-2025
ਕੋਟਫ਼ਤੂਹੀ, 19 ਜੂਨ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਚੇਲਾ ਦੀ ਕੁਟੀਆ ਜਗੀਰੀ ਵਾਲੀ ਵਿਖੇ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ, ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲੇ ਡੇਰਾ ਹਰੀਸਰ ਮੰਨਣਹਾਨਾ ਅਤੇ ਸੰਤ ਬਾਬਾ ਜਸਪਾਲ ਸਿੰਘ ਪੰਜੋੜ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਇਸ ਮੌਕੇ ਚਾਰ ਅਖੰਡ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਸਮਾਗਮ 'ਚ ਸੰਤ ਬਾਬਾ ਜੋਗਾ ਸਿੰਘ ਰਾਮੂ-ਥਿਆੜਾ, ਭਾਈ ਅਮਰਜੀਤ ਸਿੰਘ ਪੰਜੋੜ, ਗੁਰਨਾਮ ਸਿੰਘ ਭੋਗਲ, ਪੰਡਤ ਭਾਈ ਸੰਤੋਖ ਸਿੰਘ ਪੰਜੋੜ, ਹਰੀ ਦਰਬਾਰ ਸੰਗੀਤ ਵਿਦਿਆਲੇ ਦੇ ਵਿਦਿਆਰਥੀਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ | ਇਸ ਮੌਕੇ ਕਮਲਜੀਤ ਸਿੰਘ ਪੰਜੋੜ, ਸੰਤ ਜਸਪਾਲ ਸਿੰਘ ਪੰਜੋੜ, ਮਹੰਤ ਹਰਸ਼ਾ ਨੰਦ ਗਿਰੀ ਮੰਨਣਹਾਨਾ, ਪਰਮਜੀਤ ਸਿੰਘ ਰੱਕੜ, ਗੁਰਦਿਆਲ ਸਿੰਘ ਕੰਗਰੋੜ, ਸੰਤੋਖ ਸਿੰਘ ਪੰਡੋਰੀ ਗੰਗਾ ਸਿੰਘ, ਚੰਨਣ ਸਿੰਘ, ਦਵਿੰਦਰ ਸਿੰਘ, ਦਲਜੀਤ ਸਿੰਘ ਚੇਲਾ, ਪਰਮਜੀਤ ਸਿੰਘ, ਪੰਡਤ ਦਵਿੰਦਰ ਕੁਮਾਰ ਸ਼ਰਮਾ, ਦਵਿੰਦਰ ਸਿੰਘ ਬਿੰਦਾ, ਜਸ਼ਨਪ੍ਰੀਤ ਸਿੰਘ, ਜਸਵਿੰਦਰ ਸਿੰਘ ਸੇਵਾ ਮੁਕਤ ਜੇ. ਈ., ਸਰਪੰਚ ਨੀਲਮ ਸ਼ਰਮਾ ਮੁਖਸ਼ੂਸਪੁਰ, ਸੋਹਣ ਲਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਮੋਹਨ ਮਲਟੀ ਸਪੈਸ਼ਲਟੀ ਹਸਪਤਾਲ ਨੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਖ਼ਾਲਸਾ ਕਾਲਜ ਨੂੰ ਬੀ.ਐਸ.ਸੀ. ਮੈਡੀਕਲ ਲੈਬ ਤਕਨਾਲੋਜੀ 3 ਸਾਲਾ ਕੋਰਸ ਸ਼ੁਰੂ ਕਰਨ ਸੰਬੰਧੀ ਪੰਜਾਬ ਯੂਨੀਵਰਸਟੀ ਵਲੋਂ ਮਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।