ਹੁਸ਼ਿਆਰਪੁਰ, 19 ਜੂਨ (ਹਰਪ੍ਰੀਤ ਕੌਰ)-ਗੁਰਮੋਹਨ ਮਲਟੀ ਸਪੈਸ਼ਲਟੀ ਹਸਪਤਾਲ ਵਲੋਂ ਸਤਨਾਮ ਬਲੱਡ ਸੈਂਟਰ ਦੇ ਸਹਿਯੋਗ ਨਾਲ ਸਵੈ ਇਛੁੱਕ ਖ਼ੂਨਦਾਨ ਕੈਂਪ ਸਥਾਨਕ ਮਾਤਾ ਵੈਸ਼ਨੋ ਦੇਵੀ ਧਾਮ ਵਿਖੇ ਲਗਾਇਆ ਗਿਆ | ਕੈਂਪ ਦੌਰਾਨ ਕਰੀਬ 32 ਖ਼ੂਨਦਾਨੀਆਂ ਨੇ ਖ਼ੂਨ ਦਾਨ ਕੀਤਾ | ਵੈਸ਼ਨੋ ਧਾਮ ਮੰਦਿਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵੀ ਕੈਂਪ 'ਚ ਵਿਸ਼ੇਸ਼ ਯੋਗਦਾਨ ਦਿੱਤਾ | ਹਸਪਤਾਲ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਨੇ ਖੂਨ ਦਾਨ ਦੀ ਮਹੱਤਤਾ ਬਾਰੇ ਦੱਸਦਿਆਂ ਲੋਕਾਂ ਨੂੰ ਵਧ ਚੜ੍ਹ ਕੇ ਖੂਨ ਦਾਨ ਕਰਨ ਲਈ ਪ੍ਰੇਰਿਆ | ਉਨ੍ਹਾਂ ਕਿਹਾ ਕਿ ਖੂਨ ਦਾਨ ਨਾਲ ਕਿਸੇ ਨੂੰ ਜੀਵਨ ਦਾਨ ਦਿੱਤਾ ਜਾ ਸਕਦਾ ਹੈ | ਸਾਰੇ ਖੂਨ ਦਾਨੀਆਂ ਨੂੰ ਕੈਂਪ ਦੇ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ੍ਹ ਭੇੇਂਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਬਾਰਟਰੀ ਇੰਚਾਰਜ ਰਾਜਵਿੰਦਰ ਕੌਰ, ਰਾਮ ਸਰੂਪ, ਡਾ. ਚਰਨਜੀਤ, ਡਾ. ਹਰਪ੍ਰੀਤ, ਡਾ. ਬਿੰਦੂ, ਯੰਗ ਖਾਲਸਾ ਗਰੁੱਪ ਦੇ ਜਗਜੀਤ ਸਿੰਘ, ਗਗਨਦੀਪ, ਕਮਲਜੀਤ ਸਿੰਘ, ਮਨਰੀਤ ਸ਼ੇਰਗਿੱਲ, ਆਸ਼ੂ ਗੋਇਲ, ਵੈਸ਼ਨੋ ਦੇਵੀ ਧਾਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਾਮ ਲਾਲ, ਵਿਜੇ ਕੁਮਾਰ ਆਦਿ ਮੌਜੂਦ ਸਨ |