22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਿੰਡ ਭੱਟਲਾ ਵਿਖੇ ਪੀਰ ਬਾਬਾ ਮੁਕਾਮ ਸ਼ਾਹ ਦੇ ਦਰਬਾਰ 'ਤੇ ਮੇਲਾ ਕਰਵਾਇਆ

ਅਜੀਤ ਡੈਸਕ 20-06-2025
ਗੜ੍ਹਦੀਵਾਲਾ, 19 ਜੂਨ (ਚੱਗਰ)-ਪਿੰਡ ਭੱਟਲਾ ਵਿਖੇ ਪੀਰ ਬਾਬਾ ਮੁਕਾਮ ਸ਼ਾਹ ਦੇ ਦਰਬਾਰ 'ਤੇ ਸਾਲਾਨਾ ਮੇਲਾ ਕਰਵਾਇਆ ਗਿਆ | ਜਿਸ ਦੌਰਾਨ ਸਭ ਤੋਂ ਪਹਿਲਾਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਉਪਰੰਤ ਮੁਕੇਸ਼ ਤਲਵਾੜਾ ਐਂਡ ਪਾਰਟੀ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਭਾਜਪਾ ਦੇ ਸੰਜੀਵ ਸਿੰਘ ਮਿਨਹਾਸ ਅਤੇ ਕਾਮਰੇਡ ਵਿਜੈ ਸ਼ਰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਧਾਰਮਿਕ ਪੋ੍ਰਗਰਾਮਾਂ ਨਾਲ਼ ਆਪਸੀ ਭਾਈਚਾਰਕ ਸਾਂਝ ਅਤੇ ਇਕਠੇ ਮਿਲ ਕੇ ਕੰਮ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ | ਇਸ ਮੌਕੇ ਮੇਲਾ ਕਮੇਟੀ ਵਲੋਂ ਆਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਮੇਲੇ ਦੌਰਾਨ ਮਲ੍ਹੇਵਾਲ ਤੇ ਭਟਲਾਂ ਦੇ ਨੌਜਵਾਨਾਂ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਕੈਪਟਨ ਕਰਨ ਸਿੰਘ, ਕੈਪਟਨ ਗੁਰਵਿੰਦਰ ਸਿੰਘ, ਮੁਨੀਸ਼ ਆਸ਼ੂ ਘੁਗਿਆਲ, ਸੁਖਰਾਜ ਸ਼ਾਹ, ਮਦਨ ਲਾਲ, ਸ਼ਾਮ ਸਿੰਘ, ਨਰੇਸ਼ ਕੁਮਾਰ, ਬਿੰਦੀ ਮਲ੍ਹੇਵਾਲ, ਮਿੰਦਾ, ਹਰਮਿੰਦਰ ਸਿੰਘ, ਕਰਨੈਲ ਸਿੰਘ, ਸੁਰਿੰਦਰ ਸ਼ਿੰਦੀ, ਜੇ. ਈ. ਰਸ਼ਪਲ ਸਿੰਘ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਧਰਮਪੁਰ ਦੇਵੀ ਵਿਖੇ ਭੰਡਾਰਾ ਅੱਜ ਅਗਲੀ ਖ਼ਬਰ ਗੁਰਮੋਹਨ ਮਲਟੀ ਸਪੈਸ਼ਲਟੀ ਹਸਪਤਾਲ ਨੇ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।