22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸਮਾਗਮ ਖ਼ਾਲਸਾ ਕਾਲਜ 'ਚ ਭਲਕੇ

ਅਜੀਤ ਡੈਸਕ 20-06-2025
ਗੜ੍ਹਸ਼ੰਕਰ, 19 ਜੂਨ (ਧਾਲੀਵਾਲ)-21 ਜੂਨ ਨੂੰ ਦੇਸ਼ ਭਰ ਵਿਚ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਬੰਧ 'ਚ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸਰਕਾਰੀ ਪੱਧਰ 'ਤੇ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ 'ਚ ਵੱਖ-ਵੱਖ ਯੋਗ ਸੰਸਥਾਵਾਂ ਅਤੇ ਯੋਗ ਨਾਲ ਜੁੜੇ ਮੈਂਬਰਾਂ ਵਲੋਂ ਹਿੱਸਾ ਲਿਆ ਜਾ ਰਿਹਾ ਹੈ | ਯੋਗ ਚੇਤਨਾ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੇ ਚੇਅਰਮੈਨ ਡਾ. ਹਰਵਿੰਦਰ ਸਿੰਘ ਬਾਠ ਨੇ ਦੱਸਿਆ ਕਿ ਪਹਿਲਾ ਜਿੱਥੇ ਯੋਗ ਚੇਤਨਾ ਟਰੱਸਟ ਵਲੋਂ ਹਰ ਸਾਲ ਯੋਗ ਦਿਵਸ ਮਨਾਇਆ ਜਾਂਦਾ ਸੀ, ਇਸ ਵਾਰ 21 ਜੂਨ ਨੂੰ ਇਸ ਪ੍ਰੋਗਰਾਮ ਵਿਚ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਯੋਗ ਸਿਖਲਾਈ ਕੇਂਦਰਾਂ, ਸੰਸਥਾਵਾਂ ਦੇ ਮੈਂਬਰ ਵੀ ਪਹੁੰਚ ਰਹੇ ਹਨ | ਉਨ੍ਹਾਂ ਦੱਸਿਆ ਕਿ 21 ਜੂਨ ਨੂੰ ਖ਼ਾਲਸਾ ਕਾਲਜ ਵਿਖੇ ਸਵੇਰੇ 6 ਵਜੇ ਤੋਂ 7 ਵਜੇ ਤੱਕ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਵਿਚ ਵੱਡੀ ਗਿਣਤੀ 'ਚ ਯੋਗ ਸੰਸਥਾਵਾਂ ਨਾਲ ਜੁੜੇ ਹੋਏ ਮੈਂਬਰ ਹਿੱਸਾ ਲੈ ਰਹੇ ਹਨ ਤੇ ਹੋਰ ਕੋਈ ਵੀ ਵਿਅਕਤੀ ਆਪਣੇ ਮੈਟ ਸਮੇਤ ਇਸ ਪ੍ਰੋਗਰਾਮ ਵਿਚ ਹਿੱਸਾ ਲੈ ਸਕਦਾ ਹੈ |
ਪਿਛਲੀ ਖ਼ਬਰ ਪ੍ਰੋ: ਦਲਜੀਤ ਰਾਏ ਅਲਾਇੰਸ ਕਲੱਬ ਹੁਸ਼ਿਆਰਪੁਰ ਯੂਨੀਕ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਧਰਮਪੁਰ ਦੇਵੀ ਵਿਖੇ ਭੰਡਾਰਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।