23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪ੍ਰੋ: ਦਲਜੀਤ ਰਾਏ ਅਲਾਇੰਸ ਕਲੱਬ ਹੁਸ਼ਿਆਰਪੁਰ ਯੂਨੀਕ ਦੇ ਪ੍ਰਧਾਨ ਬਣੇ

ਅਲਾਇੰਸ ਕਲੱਬ ਹੁਸ਼ਿਆਰਪੁਰ ਯੂਨੀਕ ਦੇ ਪ੍ਰਧਾਨ ਐਲੀ ਪ੍ਰੋ.ਦਲਜੀਤ ਰਾਏ ਨੂੰ ਸਨਮਾਨਿਤ ਕਰਦੇ ਹੋਏ ਐਲੀ ਅਸ਼ੋਕ ਪੁਰੀ, ਐਲੀ ਐਡਵੋਕੇਟ ਐਸ.ਪੀ.ਰਾਣਾ, ਐਲੀ ਰਮੇਸ਼ ਕੁਮਾਰ ਤੇ ਐਲੀ ਬੰਦਨਾ ਰਾਣਾ | <br/> 20-06-2025
ਹੁਸ਼ਿਆਰਪੁਰ, 19 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅਲਾਇੰਸ ਕਲੱਬ ਹੁਸ਼ਿਆਰਪੁਰ ਯੂਨੀਕ ਦੀ ਮੀਟਿੰਗ ਐਲੀ ਐਡਵੋਕੇਟ ਐਸ.ਪੀ.ਰਾਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪਾਸਟ ਡਿਸਟਿ੍ਕਟ ਗਵਰਨਰ ਐਲੀ ਰਮੇਸ਼ ਕੁਮਾਰ ਅਤੇ ਇੰਟਰਨੈਸ਼ਨਲ ਡਾਇਰੈਕਟਰ ਐਲੀ ਅਸ਼ੋਕ ਪੁਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ 'ਚ 2025-26 ਲਈ ਐਲੀ ਪ੍ਰੋਫੈਸਰ ਦਲਜੀਤ ਰਾਏ ਨੂੰ ਪ੍ਰਧਾਨ ਚੁਣਿਆ ਗਿਆ | ਹੁਸ਼ਿਆਰਪੁਰ ਯੂਨੀਕ ਕਲੱਬ ਦੇ ਪ੍ਰਧਾਨ ਦੀ ਚੋਣ 'ਚ ਐਲੀ ਬੰਦਨਾ ਰਾਣਾ ਅਤੇ ਐਲੀ ਖ਼ੁਸ਼ਬੂ ਸ਼ਰਮਾ ਨੇ ਵਿਸ਼ੇਸ਼ ਯੋਗਦਾਨ ਪਾਇਆ | ਉਨ੍ਹਾਂ ਵਿੱਦਿਆ ਦੇ ਖੇਤਰ 'ਚ ਅਹਿਮ ਸਥਾਨ ਪ੍ਰਾਪਤ ਕਰ ਚੁੱਕੇ ਪ੍ਰੋ.ਦਲਜੀਤ ਰਾਏ ਜੋ ਕਿ ਪਿਛਲੇ ਪੰਜ ਸਾਲਾਂ ਤੋਂ ਅਲਾਇੰਸ ਕਲੱਬ ਦੀਆਂ ਗਤੀਵਿਧੀਆਂ ਨਾਲ ਜੁੜੇ ਹੋਏ ਹਨ, ਦਾ ਨਾਮ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਨੁਮਾਇੰਦਿਆਂ ਅਤੇ ਮੈਂਬਰਾਂ ਨੇ ਪਾਸ ਕੀਤਾ | ਇਸ ਮੌਕੇ ਪ੍ਰੋ.ਦਲਜੀਤ ਰਾਏ ਨੇ ਦੱਸਿਆ ਕਿ ਹੁਸ਼ਿਆਰਪੁਰ ਯੂਨੀਕ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਖ਼ੂਨਦਾਨ, ਅੱਖਾਂ ਦਾਨ, ਸਰੀਰ ਦਾਨ ਦੇ ਨਾਲ-ਨਾਲ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਲਈ ਕੰਮ ਕੀਤੇ ਜਾਣਗੇ | ਇਸ ਮੌਕੇ ਐਲੀ ਅਸ਼ੋਕ ਪੁਰੀ ਅਤੇ ਐਲੀ ਰਮੇਸ਼ ਕੁਮਾਰ ਨੇ ਐਡਵੋਕੇਟ ਐਸ.ਪੀ.ਰਾਣਾ ਨੂੰ ਕਲੱਬ ਲਈ ਸ਼ੁੱਭਕਾਮਨਾਵਾਂ ਅਤੇ ਮੁਬਾਰਕਬਾਦ ਦਿੱਤੀ | ਐਲੀ ਅਸ਼ੋਕ ਪੁਰੀ ਨੇ ਪ੍ਰੋ.ਦਲਜੀਤ ਰਾਏ ਨੂੰ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਦੀ ਪਿੰਨ ਨਾਲ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਪਿਤਾ ਦਿਵਸ ਮਨਾਇਆ ਅਗਲੀ ਖ਼ਬਰ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸਮਾਗਮ ਖ਼ਾਲਸਾ ਕਾਲਜ 'ਚ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।