25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕੁਲਾਰ ਰਸੂਲਪੁਰ ਵਲੋਂ ਪਿੰਡ ਡੱਫਰ ਵਿਖੇ ਕਰਵਾਏ ਜਾ ਰਹੇ ਕਿ੍ਕਟ ਟੂਰਨਾਮੈਂਟ ਦਾ ਉਦਘਾਟਨ

ਅਜੀਤ ਡੈਸਕ 20-06-2025
ਪੱਸੀ ਕੰਢੀ, 19 ਜੂਨ (ਜਗਤਾਰ ਸਿੰਘ ਰਜਪਾਲਮਾ)-ਬਾਬਾ ਦਰੇਲਾ ਸਾਹਿਬ ਦੇ ਆਸ਼ੀਰਵਾਦ ਸਦਕਾ ਪਿੰਡ ਡੱਫਰ ਦੇ ਨੌਜਵਾਨਾਂ ਵਲੋਂ ਸਮੂਹ ਐਨ. ਆਰ. ਆਈ. ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਆਲ ਓਪਨ ਕਿ੍ਕਟ ਟੂਰਨਾਮੈਂਟ ਧੂਮ-ਧੜਕੇ ਨਾਲ ਸ਼ੁਰੂ ਹੋ ਗਿਆ | ਇਸ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਸੰਦੀਪ ਸਿੰਘ ਸੋਨੂੰ ਡੱਫਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਵੇਰੇ ਬਾਬਾ ਦਰੇਲਾ ਦੇ ਸਥਾਨ 'ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਅਰਦਾਸ ਬੇਨਤੀ ਕੀਤੀ ਗਈ | ਇਸ ਤੋਂ ਬਾਅਦ ਕਿ੍ਕਟ ਟੂਰਨਾਮੈਂਟ ਦਾ ਉਦਘਾਟਨ ਕਮਲਜੀਤ ਸਿੰਘ ਕੁਲਾਰ ਰਸੂਲਪੁਰ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤਾ ਗਿਆ | ਇਸ ਮੌਕੇ ਕਮਲਜੀਤ ਸਿੰਘ ਕੁਲਾਰ ਰਸੂਲਪੁਰ ਨੇ ਕਿਹਾ ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣ ਦੇ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ |
ਇਸ ਮੌਕੇ ਮੁੱਖ ਪ੍ਰਬੰਧਕ ਸੰਦੀਪ ਸਿੰਘ ਸੋਨੂੰ ਡੱਫਰ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਅੱਠ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਜਿਨ੍ਹਾਂ ਦਾ ਪਹਿਲਾ ਇਨਾਮ 51000 ਅਤੇ ਦੂਜਾ 31000 ਰੁਪਏ ਦਾ ਹੋਵੇਗਾ | ਇਸ ਮੌਕੇ ਸਿਮਰਜੀਤ ਸਿੰਘ ਅਟਵਾਲ, ਸੰਜੀਵ ਸਿੰਘ ਕੋਈ ਸਰਕਲ ਪ੍ਰਧਾਨ ਕੰਡੀ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਚਿੱਪੜਾ, ਹਰਵਿੰਦਰ ਸਮਰਾ, ਬਲਵਿੰਦਰ ਸਿੰਘ ਚਿੱਪੜਾ, ਵਿਵੇਕ ਗੁਪਤਾ ਗੜ੍ਹਦੀਵਾਲਾ, ਸਰਪੰਚ ਜਗਰੂਪ ਸਿੰਘ, ਯੋਗੇਸ ਅਗਰਵਾਲ, ਕਰਨ ਸਿੰਘ ਧੁੱਗਾ, ਸੁਰਜੀਤ ਸਿੰਘ ਸਰਪੰਚ, ਅਮਰਦੀਪ ਸਿੰਘ, ਸੰਦੀਪ ਸਿੰਘ ਸੋਨੂੰ ਡੱਫਰ ਵਾਇਸ ਸਰਕਲ ਪ੍ਰਧਾਨ ਗੜ੍ਹਦੀਵਾਲ, ਕੁਲਵੀਰ ਸਿੰਘ ਸਹੋਤਾ, ਲੱਕੀ ਰਾਈ, ਸ਼ੈਕੀ ਕਲਿਆਣ, ਦੁਸ਼ਾਤ ਬਹਿਲ, ਪ੍ਰਗਟ ਸਿੰਘ ਮਾਨਗੜ, ਅਰਮਾਨ ਸਿੰਘ ਡੱਫਰ, ਲੱਕੀ ਰਾਈ ਬਾਹਲਾ, ਕੁਲਵੀਰ ਸਿੰਘ, ਪੰਚ ਜੁਗਰਾਜ ਸਿੰਘ, ਅਰਮਾਨ ਡੱਫਰ, ਵਿਕੀ ਡੱਫਰ, ਸਨੀ ਡੱਫਰ ਸਮੇਤ ਵੱਡੀ ਗਿਣਤੀ ਵਿਚ ਖਿਡਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਮੁਕੇਰੀਆਂ ਖੇਤਰ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਕੀਤਾ ਜਾਵੇਗਾ ਮਜ਼ਬੂਤ-ਗੇਰਾ, ਟਿੰਮੀ ਅਗਲੀ ਖ਼ਬਰ ਚੱਬੇਵਾਲ ਤੋਂ ਬਜਰਾਵਰ ਸੰਪਰਕ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।