ਚੱਬੇਵਾਲ, 19 ਜੂਨ (ਪਰਮਜੀਤ ਨੋਰੰਗਾਬਾਦੀ)-ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਵਿਕਾਸ ਦੇ ਮੁੱਦੇ ਨੂੰ ਮੁੱਖ ਰੱਖ ਕੇ ਸੱਤਾ ਹਾਸਿਲ ਕੀਤੀ ਸੀ ਪਰੰਤੂ ਇਸ਼ਤਿਹਾਰਾਂ ਵਿਚ ਦਿਖਦਾ ਵਿਕਾਸ ਅਤੇ ਉਸ ਦੀ ਜ਼ਮੀਨੀ ਹਕੀਕਤ ਵਿਚ ਬਹੁਤ ਵੱਡਾ ਅੰਤਰ ਹੈ¢ ਜੇਕਰ ਗੱਲ ਕਰੀਏ ਹਲਕਾ ਚੱਬੇਵਾਲ ਨੂੰ ਪਿੰਡਾਂ ਨਾਲ ਜੋੜਦੀਆਂ ਸੰਪਰਕ ਸੜਕਾਂ ਦੀ, ਤਾਂ ਇਨ੍ਹਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਖਸਤਾ ਹੋ ਚੁੱਕੀ ਹੈ¢ ਚੱਬੇਵਾਲ ਤੋਂ ਬਜਰਾਵਰ ਪਿੰਡ ਨੂੰ ਜਾਂਦੀ ਸੜਕ ਦੀ ਹਾਲਤ ਏਨੀ ਖਸਤਾ ਹੈ ਕਿ ਲੋਕ ਰੋਜ਼ ਤਿੰਨ ਮੀਲ ਦਾ ਵੱਧ ਸਫ਼ਰ ਤੈਅ ਕਰਕੇ ਆਪਣੇ ਪਿੰਡ ਪਹੁੰਚਦੇ ਹਨ ¢ ਕੁੱਝ ਸਮਾਂ ਪਹਿਲਾਂ ਅਜੀਤ ਵਿਚ ਇਸ ਖਸਤਾ ਹਾਲਤ ਸੜਕ ਦੀ ਖ਼ਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ, ਜਿਸ ਤੋਂ ਕੁੱਝ ਦਿਨ ਬਾਅਦ ਹੀ ਲੋਕ ਸਭਾ ਹੁਸ਼ਿਆਰਪੁਰ ਤੋਂ 'ਆਪ' ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਇਸ ਸੜਕ ਦੇ ਨਿਰਮਾਣ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਸੜਕ ਦਾ ਨਾਂਅ ਪਿੰਡ ਬਜਰਾਵਰ ਦੇ ਵਿਸ਼ਵ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਦੇ ਨਾਂਅ ਤੇ ਰੱਖਣ ਦਾ ਐਲਾਨ ਵੀ ਕੀਤਾ ਗਿਆ ਸੀ, ਪ੍ਰੰਤੂ ਇਸ ਐਲਾਨ ਦੇ ਬਾਵਜੂਦ ਕਈ ਮਹੀਨੇ ਬੀਤ ਗਏ ਅਤੇ ਅਜੇ ਤੱਕ ਸਥਿਤੀ ਜਿਉਂ ਦੀ ਤਿਉਂ ਹੈ, ਉੱਪਰੋਂ ਬਰਸਾਤ ਦਾ ਮੌਸਮ ਨਜ਼ਦੀਕ ਹੈ ਜਿਸ ਨੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਹੋਰ ਵਧਾ ਦਿੱਤਾ ਹੈ¢ ਇਸ ਸੰਬੰਧੀ ਪਿੰਡ ਬਜਰਾਵਰ ਦੇ ਵਾਸੀਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਸੰਪਰਕ ਸੜਕ ਦੀ ਹਾਲਤ ਬਦਤਰ ਬਣੀ ਹੋਈ ਹੈ ਅਤੇ ਉਹ ਕਈ ਵਾਰ ਸਰਕਾਰੇ-ਦਰਬਾਰੇ ਇਸ ਦੀ ਫ਼ਰਿਆਦ ਕਰ ਚੁੱਕੇ ਹਨ ਪਰ ਕਿਧਰੇ ਕੋਈ ਸੁਣਵਾਈ ਨਹੀਂ ਹੋਈ ¢ ਲੋਕਾਂ ਨੇ ਦੱਸਿਆ ਕਿ ਬੀਤੇ ਦੀ ਪਏ ਮੀਂਹ ਨਾ ਸੜਕ ਤੇ ਪਏ ਵੱਡੇ-ਵੱਡੇ ਟੋਇਆਂ ਵਿਚ ਪਾਣੀ ਭਰ ਗਿਆ ਹੈ ਜਿਸ ਕਾਰਨ ਹਾਲਤ ਹੋਰ ਵੀ ਵਿਗੜ ਗਈ¢ਇਹ ਖਸਤਾ ਹਾਲਤ ਸੜਕਾਂ ਆਪ ਸਰਕਾਰ ਦੇ ਵਿਕਾਸ ਕਾਰਜਾਂ ਤੇ ਸਵਾਲੀਆ ਚਿੰਨ੍ਹ ਲਾਉਂਦੀਆਂ ਨਜ਼ਰ ਆਉਂਦੀਆਂ ਹਨ¢