25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਨਹੀਂ ਰਹੇ ਚੈਂਚਲ ਸਿੰਘ ਉੜਾਪੜ

ਅਜੀਤ ਡੈਸਕ 20-06-2025
ਉੜਾਪੜ/ਲਸਾੜਾ, 19 ਜੂਨ (ਲਖਵੀਰ ਸਿੰਘ ਖੁਰਦ)-ਟੁੱਟੀਆਂ ਲੱਤਾਂ ਬਾਹਾਂ ਚੜ੍ਹਾਉਣ ਦੇ ਮਾਹਰ ਚੈਂਚਲ ਸਿੰਘ ਉੜਾਪੜ 95 ਸਾਲ ਦੀ ਉਮਰ 'ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ | ਉਨ੍ਹਾਂ 65 ਸਾਲ ਦੇ ਕਰੀਬ ਇਲਾਕੇ ਭਰ ਦੇ ਲੋਕਾਂ ਅਤੇ ਪਸ਼ੂਆਂ ਦੀਆਂ ਟੁੱਟੀਆਂ ਲੱਤਾਂ ਬਾਹਾਂ ਨੂੰ ਠੀਕ ਕਰਨ ਦੀ ਸੇਵਾ ਬਿਨਾਂ ਕੋਈ ਪੈਸਾ ਲਿਆਂ ਉਸ ਸਮੇਂ ਕੀਤੀ ਜਦੋਂ ਕੋਈ ਵਿਰਲਾ ਟਾਵਾਂ ਹੀ ਇਨ੍ਹਾਂ ਬਿਮਾਰੀਆਂ ਦਾ ਹਸਪਤਾਲ ਹੁੰਦਾ ਸੀ | ਉਨ੍ਹਾਂ ਆਪਣੀ ਜ਼ਿੰਦਗੀ ਦੇ ਅਖੀਰ ਤੱਕ ਸੇਵਾ ਦਾ ਇਹ ਕਾਰਜ ਨਿਰੰਤਰ ਜਾਰੀ ਰੱਖਿਆ | ਇਸ ਕਰਕੇ ਇਲਾਕੇ ਭਰ 'ਚ ਉਹ ਇਕ ਜਾਣੀ ਪਛਾਣੀ ਸ਼ਖ਼ਸੀਅਤ ਸਨ | ਬੇਸ਼ਕ ਉਹ ਬਜ਼ੁਰਗ ਅਵਸਥਾ ਵਿਚ ਸਨ ਪਰ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ | ਉਨ੍ਹਾਂ ਦਾ ਸਸਕਾਰ ਉੜਾਪੜ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ | ਉਨ੍ਹਾਂ ਦੀ ਅੰਤਿਮ ਯਾਤਰਾ 'ਚ ਵੱਡੀ ਗਿਣਤੀ 'ਚ ਇਲਾਕੇ ਅਤੇ ਪਿੰਡ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਸੈਕਟਰ ਸੁਪਰਵਾਈਜ਼ਰਾਂ ਦਾ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਮੋਜੋਵਾਲ ਮਜਾਰਾ ਵਿਖੇ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਅੱਜ ਤੋਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।