17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਲੋਕ ਤੇਜ਼ ਧੁੱਪ ਤੇ ਅੱਤ ਦੀ ਗਰਮੀ 'ਚ ਘਰ ਤੋਂ ਬਾਹਰ ਜਾਣ ਤੋਂ ਗੁਰੇਜ਼ ਕਰਨ-ਡਾ. ਹੀਰਾ, ਡਾ. ਗੌਰਵਦੀਪ ਸਿੰਘ

ਅਜੀਤ ਡੈਸਕ 21-06-2025
ਕਟਾਰੀਆਂ, 20 ਜੂਨ (ਪ੍ਰੇਮੀ ਸੰਧਵਾਂ)-ਸੇਵਾ ਮੁਕਤ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਹੀਰਾ ਤੇ ਹੀਰਾ ਸਕੈਨ ਸੈਂਟਰ ਮੁਕੰਦਪੁਰ ਰੋਡ ਬੰਗਾ ਦੇ ਐਮ. ਡੀ ਡਾ. ਗੌਰਵਦੀਪ ਸਿੰਘ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੇਜ਼ ਧੁੱਪ ਤੇ ਅੱਤ ਦੀ ਪੈ ਰਹੀ ਗਰਮੀ ਤੋਂ ਬਚਣ ਲਈ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਵਲੋਂ ਮਾੜੀ ਜਿਹੀ ਵੀ ਵਰਤੀ ਗਈ ਅਣਗਹਿਲੀ ਸਾਡੇ ਸਰੀਰ 'ਤੇ ਭਾਰੂ ਪੈ ਸਕਦੀ ਹੈ | ਇਸ ਲਈ ਸਾਨੂੰ ਬਿਨਾ ਕਿਸੇ ਕੰਮ ਤੋਂ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ | ਡਾ. ਹੀਰਾ ਤੇ ਡਾ. ਗੌਰਵਦੀਪ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਧੁੱਪ ਤੋਂ ਬਚਣ ਲਈ ਆਪਣੇ ਘਰਾਂ 'ਚ ਹੀ ਰਹਿਣ |


ਪਿਛਲੀ ਖ਼ਬਰ ਪਿੰਡ ਮਾਂਗਾ ਵਿਖੇ ਬਾਬਾ ਲਾਲ ਦਾਸ ਦੀ ਬਰਸੀ 23 ਨੂੰ <br/> ਅਗਲੀ ਖ਼ਬਰ ਗੱਡੀ 'ਚੋਂ ਲਾਸ਼ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।