17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਯੂਨਿਕਸ ਇੰਟਰਨੈਸ਼ਨਲ ਸਕੂਲ ਭੱਟੀਆਂ ਰਾਜਪੂਤਾਂ ਵਿਖੇ ਹੁਨਰ ਸਿਖਲਾਈ ਸਮਰ ਕੈਂਪ ਲਗਾਇਆ <br/>

ਅਜੀਤ ਡੈਸਕ 21-06-2025
ਨੌਸ਼ਹਿਰਾ ਪੱਤਣ, 20 ਜੂਨ (ਗੁਰਜੀਤ ਸਿੰਘ ਭੰਮਰਾ)-ਇੱਥੇ ਯੂਨਿਕਸ ਇੰਟਰਨੈਸ਼ਨਲ (ਆਈ.ਸੀ.ਐੱਸ.ਈ) ਸਕੂਲ ਭੱਟੀਆਂ ਰਾਜਪੂਤਾਂ ਵਿਖੇ ਪਿ੍ੰਸੀਪਲ ਸ੍ਰੀਮਤੀ ਵਿਮਲਾ ਦੀ ਦੇਖ-ਰੇਖ ਹੇਠ ਕਲਾ ਅਧਿਆਪਕ ਦਸਮੇਸ਼ ਗਰਲਜ਼ ਕਾਲਜ ਅਤੇ ਸ਼ਿਵਾਦੀ ਹੁਨਰ ਸਿਖਲਾਈ ਸੰਸਥਾ ਮੁਕੇਰੀਆਂ ਦੇ ਮੁਖੀ ਡਾ. ਅਕਾਂਕਸ਼ਾ ਵਰਮਾ ਅਤੇ ਸੰਗੋਤਰਾ ਮਿਊਜ਼ਿਕ ਅਕੈਡਮੀ ਮੁਕੇਰੀਆਂ ਦੇ ਮੁਖੀ ਭੁਪਿੰਦਰ ਕੁਮਾਰ ਦੇ ਸਾਂਝੇ ਯਤਨਾਂ ਸਦਕਾ ਸਮਰ ਕੈਂਪ ਲਗਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਸਰਪੰਚ ਰਵੀ ਕੁਮਾਰ ਪਿੰਡ ਪੁਰਿਕਾ ਅਤੇ ਉਨ੍ਹਾਂ ਨਾਲ ਠੇਕੇਦਾਰ ਬਿੱਟੂ ਕੁਮਾਰ, ਸੋਨੰੂ ਠਾਕੁਰ, ਪ੍ਰਧਾਨ ਬੱਬਲੂ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਅਕਾਂਕਸ਼ਾ ਵਰਮਾ ਨੇ ਦੱਸਿਆ ਕਿ 6 ਜੂਨ ਤੋਂ ਲੈ ਕੇ 20 ਜੂਨ ਤੱਕ ਲਗਾਏ ਗਏ ਸਮਰ ਕੈਂਪ ਵਿਚ ਇਲਾਕੇ ਭਰ ਤੋਂ 25 ਦੇ ਕਰੀਬ ਬੱਚਿਆਂ ਨੂੰ ਆਰਟ- ਕਰਾਫ਼ਟ, ਮਿਊਜ਼ਿਕ, ਗਾਣਾ ਤੇ ਡਾਂਸ ਸਿਖਾਇਆ ਗਿਆ | ਇਸ ਸਮਰ ਕੈਂਪ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਡੀਨ ਸਰ ਜੇ. ਜੈਬਾਲਨ, ਪਿ੍ੰਸੀਪਲ ਵਿਮਲਾ, ਡਾ. ਅਕਾਂਕਸ਼ਾ ਵਰਮਾ ਅਤੇ ਮਿਊਜ਼ਿਕ ਟੀਚਰ ਭੁਪਿੰਦਰ ਕੁਮਾਰ ਵਲੋਂ ਸਰਟੀਫਿਕੇਟ ਦਿੱਤੇ ਗਏ | ਇਸ ਮੌਕੇ ਸਰਪੰਚ ਰਵੀ ਕੁਮਾਰ ਨੇ ਕਿਹਾ ਕਿ ਮਾਪਿਆਂ ਵਲੋਂ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਕਰਕੇ ਮਿਊਜ਼ਿਕ, ਡਾਂਸ, ਆਰਟ ਕਰਾਫ਼ਟ ਤੇ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ | ਇਸ ਨਾਲ ਬੱਚਿਆਂ ਦਾ ਜਿੱਥੇ ਸਰੀਰ ਵਿਕਾਸ ਹੁੰਦਾ ਉੱਥੇ ਮਾਨਸਿਕ ਵਿਕਾਸ ਵਿਚ ਵੀ ਵਾਧਾ ਵੀ ਹੁੰਦਾ ਹੈ | ਇਸ ਮੌਕੇ ਪਿ੍ੰਸ (ਸੰਗੀਤ), ਮੈਡਮ ਅਵਿਨਾਸ਼, ਵਰਿੰਦਾ, ਨੰਦਿਨੀ, ਰਚਨਾ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ |

ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ ਵਿਚ 'ਵਿਸ਼ਵ ਯੋਗ ਦਿਵਸ' ਮਨਾਇਆ <br/> ਅਗਲੀ ਖ਼ਬਰ ਸੰਤ ਸਤਪਾਲ ਸਿੰਘ ਸਾਹਰੀ ਵਾਲਿਆਂ ਦੀ ਬਰਸੀ ਸੰਬੰਧੀ ਸਮਾਗਮ ਭਲਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।