17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਗੜ੍ਹਸ਼ੰਕਰ 'ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ, ਅਧਿਕਾਰੀ ਦੱਸਣ ਐੱਸ.ਐੱਚ.ਓ. ਕਿੱਥੇ ਗਾਇਬ-ਨਿਮਿਸ਼ਾ ਮਹਿਤਾ <br/>

ਨਿਮਿਸ਼ਾ ਮਹਿਤਾ <br/> 21-06-2025
ਗੜ੍ਹਸ਼ੰਕਰ, 20 ਜੂਨ (ਧਾਲੀਵਾਲ)-ਇਲਾਕੇ 'ਚ ਵੱਧ ਰਹੀਆਂ ਵਾਰਦਾਤਾਂ ਅਤੇ ਅਪਰਾਧਕ ਘਟਨਾਵਾਂ ਨੂੰ ਲੈ ਕੇ ਬੋਲਦਿਆਂ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਹਲਕਾ ਗੜ੍ਹਸ਼ੰਕਰ 'ਚ ਨਾ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਹੈ ਤੇ ਨਾ ਹੀ ਅਪਰਾਧੀਆਂ ਨੂੰ ਜਿਸ ਕਾਰਨ ਇਲਾਕੇ 'ਚ ਕਾਨੂੰਨ ਵਿਵਸਥਾ ਦਾ ਬਹੁਤ ਮਾੜਾ ਹਾਲ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਤਿੰਨ ਦਿਨਾਂ ਤੋਂ ਗੜ੍ਹਸ਼ੰਕਰ ਦਾ ਐੱਸ.ਐੱਚ.ਓ. ਥਾਣੇ 'ਚੋਂ ਲਾਪਤਾ ਹੈ ਤੇ ਉਸ ਦੀ ਮਿਸਿੰਗ ਦੀ ਹਾਜ਼ਰੀ ਵੀ ਪੈ ਚੁੱਕੀ ਹੈ | ਉਨ੍ਹਾਂ ਕਿਹਾ ਕਿ ਇਕ ਆਡੀਓ ਕਿਸੇ ਸ਼ਿਕਾਇਤ ਕਰਤਾ ਵਲੋਂ ਵਿਜੀਲੈਂਸ ਵਿਭਾਗ ਨੂੰ ਜਮ੍ਹਾਂ ਕਰਵਾਈ ਗਈ ਹੈ ਜਿਸ ਵਿਚ ਥਾਣਾ ਗੜ੍ਹਸ਼ੰਕਰ ਦੇ ਪੁਲਿਸ ਮੁਲਾਜ਼ਮ ਸਾਫ਼ ਤੌਰ 'ਤੇ ਇੰਕ ਬੰਦੇ ਤੋਂ ਕਥਿਤ ਤੌਰ 'ਤੇ ਨਸ਼ਾ ਵੇਚਣ ਦੇ ਨਾਂਅ 'ਤੇ ਪੈਸੇ ਵਸੂਲੀ ਵਾਸਤੇ ਮੰਗ ਕਰ ਰਹੇ ਹਨ ਅਤੇ ਇਸੇ ਕਰ ਕੇ ਥਾਣਾ ਗੜ੍ਹਸ਼ੰਕਰ 'ਚੋਂ ਕੁਝ ਮੁਲਾਜ਼ਮ ਫਰਾਰ ਹਨ | ਉਨ੍ਹਾਂ ਕਿਹਾ ਕਿ ਇਸ ਆਡੀਓ ਤੋਂ ਇੰਝ ਲੱਗਦਾ ਹੈ ਕਿ ਜਿਵੇਂ ਇਹ ਯੁੱਧ ਨਸ਼ਿਆਂ ਵਿਰੁੱਧ ਨਹੀਂ ਸਗੋਂ ਇਹ ਯੁੱਧ ਨਸ਼ਾ ਤਸਕਰਾਂ ਦੀਆਂ ਜੇਬਾਂ 'ਚੋਂ ਪੈਸੇ ਇਕੱਠੇ ਕਰਨ ਦੀ ਇਹ ਹੋੜ ਹੈ | ਨਿਮਿਸ਼ਾ ਮਹਿਤਾ ਨੇ ਕਿਹਾ ਕਿ ਆਮ ਜਨਤਾ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਜਵਾਬ ਮੰਗ ਰਹੀ ਹੈ ਕਿ ਉਹ ਆਨਰਿਕਾਰਡ ਦੱਸਣ ਕਿ ਆਖਰ ਥਾਣਾ ਗੜ੍ਹਸ਼ੰਕਰ ਦਾ ਐੱਸ.ਐੱਚ.ਓ. ਤਿੰਨ ਦਿਨ ਤੋਂ ਕਿੱਥੇ ਗਾਇਬ ਹੈ ਤੇ ਫਰਾਰ ਕਿਉਂ ਹੋ ਕੇ ਬੈਠਾ ਹੈ | ਨਿਮਿਸ਼ਾ ਮਹਿਤਾ ਨੇ ਕਿਹਾ ਕਿ ਗੜ੍ਹਸ਼ੰਕਰ ਵਿਚ ਸ਼ਰੇਆਮ ਲੁੱਟ-ਖੋਹਾਂ, ਡਾਕੇ, ਚੋਰੀਆਂ, ਵੱਢ-ਟੁੱਕ ਤੇ ਗੋਲੀਆਂ ਲੱਗਣ 'ਤੇ ਅਪਰਾਧ ਹੋ ਰਹੇ ਹਨ, ਪਰ ਪੁਲਿਸ ਕਾਰਵਾਈ ਕਰਨ ਦੀ ਥਾਂ ਕੁੰਭਕਰਨੀ ਨੀਂਦ ਸੱੁਤੀ ਪਈ ਹੈ |
ਐੱਸ.ਐੱਚ.ਓ. ਡਿਊਟੀ 'ਤੇ ਹਾਜ਼ਰ- ਡੀ.ਐੱਸ.ਪੀ. ਜਸਪ੍ਰੀਤ ਸਿੰਘ
ਐੱਸ.ਐੱਚ.ਓ. ਗੜ੍ਹਸ਼ੰਕਰ ਬਾਰੇ ਜਦੋਂ ਡੀ.ਐੱਸ.ਪੀ. ਜਸਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਐੱਸ.ਐੱਚ.ਓ. ਡਿਊਟੀ ਤੋਂ ਗਾਇਬ ਨਹੀਂ ਸਗੋਂ ਡਿਊਟੀ 'ਤੇ ਹਾਜ਼ਰ ਹੈ | ਉਨ੍ਹਾਂ ਕਿਹਾ ਕਿ ਜਦੋਂ ਕੋਈ ਮੁਲਾਜ਼ਮ ਡਿਊਟੀ 'ਤੇ ਹਾਜ਼ਰ ਨਹੀਂ ਹੁੰਦਾ ਤਾਂ ਉਸ ਦੀ ਗੈਰ ਹਾਜ਼ਰੀ ਲੱਗਦੀ ਹੈ | ਉਨ੍ਹਾਂ ਕਿਹਾ ਕਿ ਐੱਸ.ਐੱਚ.ਓ. ਦੀ ਕੋਈ ਮਿਸਿੰਗ ਨਹੀਂ ਪਈ | ਉਨ੍ਹਾਂ ਦੱਸਿਆ ਕਿ ਪੁਲਿਸ ਪਿੰਡ ਨੂਰਪੁਰ ਜੱਟਾਂ ਬਾਬਾ ਸਾਹਿਬ ਦੇ ਬੁੱਤ ਨਾਲ ਵਾਪਰੀ ਘਟਨਾ ਦੇ ਦੋਸ਼ੀਆਂ ਅਤੇ ਸ਼ਾਹਪੁਰ ਵਿਖੇ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਰੁੱਝੀ ਹੋਈ ਹੈ ਤੇ ਕਤਲ ਦੇ ਮਾਮਲੇ ਨੂੰ ਬਹੁਤ ਹੀ ਜਲਦੀ ਸੁਲਝਾ ਲਿਆ ਗਿਆ ਹੈ |
20 ਐਚ ਐਸ ਪੀ 20


ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਜ਼ਿਲ੍ਹੇ 'ਚ ਮਿਲਿਆ ਭਰਵਾਂ ਸਮਰਥਨ-ਭੁੱਲੇਵਾਲ ਰਾਠਾਂ <br/> ਅਗਲੀ ਖ਼ਬਰ ਬੱਚਿਆਂ ਨੂੰ ਧਰਮ ਅਤੇ ਵਿਰਸੇ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ-ਚੌਹਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।