ਟਾਂਡਾ ਉੜਮੁੜ, 20 ਜੂਨ (ਭਗਵਾਨ ਸਿੰਘ ਸੈਣੀ)-ਹਰੀ ਪ੍ਰਕਾਸ਼ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ (ਐੱਚ. ਆਈ. ਐੱਮ. ਟੀ.) ਕਾਲਜ ਟਾਂਡਾ ਵਿਚ ਹੋਏ ਸਨਮਾਨ ਸਮਾਗਮ ਵਿਚ ਪ੍ਰਬੰਧਕਾਂ ਵਲੋਂ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਵਿਚ ਨੌਕਰੀ ਹਾਸਿਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਚੇਅਰਮੈਨ ਡਾ. ਰੋਹਿਤ ਟੰਡਨ ਨੇ ਨੌਕਰੀਆਂ ਹਾਸਲ ਕਰਨ ਵਾਲੇ 2022-2025 ਬੈਚ ਦੇ ਵਿਦਿਆਰਥੀਆਂ ਗਗਨਜੀਤ ਕੌਰ, ਕਿਰਨਦੀਪ ਕੌਰ, ਅੰਜਲੀ, ਸੰਦੀਪ ਸੈਣੀ, ਮੁਸਕਾਨ ਪਾਸੀ, ਸੁਨੇਹਾ ਅਰੋੜਾ, ਹੀਨਾ ਕੁਮਾਰੀ, ਮਨਪ੍ਰੀਤ ਕੌਰ, ਜੋਨਵ ਖਾਤੂਨ, ਨਵਨੀਤ ਕੌਰ, ਅਮਰਜੀਤ, ਅੰਜੂਮਨ ਬਾਨੋ, ਗੁਲਬਾਨੋ ਬੇਗਮ, ਪ੍ਰਭਜੋਤ ਕੌਰ, ਹਰਦੀਪ ਕੌਰ, ਜਸਪ੍ਰੀਤ ਕੌਰ, ਸੁਨੈਨਾ ਅਟਵਾਲ, ਨਵਜੋਤ ਕੌਰ, ਰਾਵੀਆ, ਅਗਮਪ੍ਰੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਆਖਿਆ ਕਿ ਵਿਦੇਸ਼ ਜਾ ਕੇ ਰੁਜ਼ਗਾਰ ਲਈ ਠੋਕਰਾਂ ਖਾਣ ਤੋਂ ਬਿਨਾਂ ਇੱਥੇ ਰਹਿ ਕੇ ਵੀ ਸਖਤ ਮਿਹਨਤ ਕਰਦਿਆਂ ਉੱਚੇ ਮੁਕਾਮ ਹਾਸਿਲ ਕੀਤੇ ਜਾ ਸਕਦੇ ਹਨ ਜੋ ਕਾਲਜ ਦੀ ਵਿਦਿਆਰਥੀਆਂ ਨੇ ਕਰਕੇ ਵਿਖਾਇਆ ਹੈ | ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥੀ ਇਕ ਪ੍ਰਮੁੱਖ ਬਹੁ-ਰਾਸ਼ਟਰੀ ਕੰਪਨੀ ਐੱਮ. ਵਾਕ. ਵਿਚ ਅਸਾਮੀਆਂ ਲਈ ਚੁਣੇ ਗਏ ਹਨ | ਇਸ ਮੌਕੇ ਭਾਰਤ ਰਤਨ ਟੰਡਨ, ਦਿਸ਼ਾਂਤ ਕੁਮਾਰ, ਅਮਨਦੀਪ ਕੁਮਾਰ, ਹਰਪ੍ਰੀਤ ਸਿੰਘ, ਭਾਨੂ ਪ੍ਰੀਆ,ਅੰਕਿਤਾ ਕੁਮਾਰੀ, ਹਰਪ੍ਰੀਤ ਕੌਰ, ਹਰਪ੍ਰੀਤ ਕੌਰ ਮੱਲੀ, ਗੁਰਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਖੁਸ਼ੀ, ਹਰਜੀਤ ਕੌਰ, ਅਮਨਦੀਪ ਕੌਰ, ਨਵਰਤ ਕੌਰ ਹਾਜ਼ਰ ਸਨ |