ਭੰਗਾਲਾ, 20 ਜੂਨ (ਬਲਵਿੰਦਰਜੀਤ ਸਿੰਘ ਸੈਣੀ)-ਪਿੰਡ ਬਹਿਬਲ ਮੰਝ ਵਿਖੇ ਮੈਡਮ ਇੰਦੂ ਬਾਲਾ ਹਲਕਾ ਇੰਚਾਰਜ ਕਾਂਗਰਸ ਮੁਕੇਰੀਆਂ ਅਤੇ ਸਾਬਕਾ ਵਿਧਾਇਕਾ ਦੀ ਅਗਵਾਈ ਹੇਠ ਸਾਬਕਾ ਚੇਅਰਮੈਨ ਸ੍ਰੀਮਤੀ ਸੁਨੀਤਾ ਮਿਨਹਾਸ ਪਤਨੀ ਗੰਧਰਵ ਮਿਨਹਾਸ ਦੇ ਨਿਵਾਸ ਸਥਾਨ ਵਿਖੇ ਮੀਟਿੰਗ ਕੀਤੀ | ਇਸ ਮੀਟਿੰਗ ਵਿੱਚ ਮੈਡਮ ਇੰਦੂ ਬਾਲਾ ਨੇ ਵਰਕਰ ਨਾਲ ਸੰਵਿਧਾਨ ਬਚਾਓ ਰੈਲੀ ਦੀ ਯੋਜਨਾ ਬਣਾਈ ਤੇ ਇਲਾਕੇ ਦਿਆਂ ਸਮੱਸਿਆਵਾ ਬਾਰੇ ਗੱਲਬਾਤ ਕੀਤੀ | ਇਸ ਮੀਟਿੰਗ ਵਿੱਚ ਬਲਾਕ ਪ੍ਰਧਾਨ ਮੁਕੇਰੀਆਂ ਅਰਚਿਟੈਕਟ ਰਵਿੰਦਰ ਸਿੰਘ, ਐਡਵੋਕੇਟ ਸਭਿਆ ਸਾਚੀ, ਮਾਸਟਰ ਰਮੇਸ਼, ਰਾਜਪੂਤ ਸਭਾ ਪ੍ਰਧਾਨ ਅਰਿਦਮਨ ਠਾਕੁਰ, ਪਿ੍ੰ. ਗੁਰਦਿਆਲ ਸਿੰਘ, ਜੈਦੀਪ ਠਾਕੁਰ, ਅਮਰਜੀਤ ਸਿੰਘ ਸਹਾਲੀਆਂ ਆਦਿ ਹਾਜ਼ਰ ਸਨ |