17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸਰਕਾਰੀ ਸਕੂਲਾਂ ਤੇ ਕਲੱਬ ਦੀਆਂ ਫੁੱਟਬਾਲ ਟੀਮਾਂ ਦਾ ਸਿਖਲਾਈ ਕੈਂਪ ਲਗਾਇਆ <br/>

ਅਜੀਤ ਡੈਸਕ 21-06-2025
ਹੁਸ਼ਿਆਰਪੁਰ, 20 ਜੂਨ (ਬਲਜਿੰਦਰਪਾਲ ਸਿੰਘ)-ਸਹਿਯੋਗ ਸਪੋਰਟਸ ਡਿਵੈਲਪਮੈਂਟ ਐਂਡ ਵੁਮੈਨ ਇੰਪਾਵਰਮੈਂਟ ਸੁਸਾਇਟੀ ਬਜਵਾੜਾ ਦੇ ਪ੍ਰਧਾਨ ਸੰਦੀਪ ਸੋਨੀ ਦੇ ਨਿਰਦੇਸ਼ਾਂ 'ਤੇ ਡੱਲੇਵਾਲ ਫੁੱਟਬਾਲ ਗਰਾਊਾਡ 'ਚ ਇਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ ਅਤੇ ਇਸ ਦੌਰਾਨ ਅਭਿਆਸ ਮੈਚ ਵੀ ਕਰਵਾਏ ਗਏ | ਇਸ ਅੰਡਰ-14 ਕੈਂਪ 'ਚ 4 ਸਕੂਲਾਂ ਅਤੇ ਇਕ ਕਲੱਬ ਦੀਆਂ ਟੀਮਾਂ ਨੇ ਹਿੱਸਾ ਲਿਆ, ਜਿਸ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਜੋਵਾਲ, ਬਜਵਾੜਾ ਹਾਈ ਸਕੂਲ, ਡੱਲੇਵਾਲ ਸਰਕਾਰੀ ਮਿਡਲ ਸਕੂਲ, ਡੱਲੇਵਾਲ ਫੁੱਟਬਾਲ ਕਲੱਬ ਸ਼ਾਮਿਲ ਸਨ | ਪਿੰਡ ਦੀ ਸਰਪੰਚ ਹਰਦੀਪ ਕੌਰ ਨੇ ਕੈਂਪ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਸਹਿਯੋਗ ਸੁਸਾਇਟੀ ਵਲੋਂ ਕੁੜੀਆਂ ਨੂੰ ਜ਼ਿੰਦਗੀ 'ਚ ਅੱਗੇ ਵਧਣ ਦੇ ਜੋ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ, ਉਹ ਸ਼ਲਾਘਾਯੋਗ ਹਨ | ਇਸ ਮੌਕੇ ਸੁਸਾਇਟੀ ਦੇ ਉਪ ਪ੍ਰਧਾਨ ਪਿ੍ੰ: ਰਾਮ ਮੂਰਤੀ ਸ਼ਰਮਾ ਅਤੇ ਜਨਰਲ ਸਕੱਤਰ ਕੁੰਦਨ ਸਿੰਘ ਨੇ ਕਿਹਾ ਕਿ ਇਸ ਸਿਖਲਾਈ ਕੈਂਪ ਤੋਂ ਇਲਾਵਾ ਸਾਡੀਆਂ ਖਿਡਾਰਨਾਂ ਰੋਜ਼ਾਨਾ ਅਭਿਆਸ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਹੁਣ ਕੁੜੀਆਂ ਨੂੰ ਫੁੱਟਬਾਲ ਖੇਡਣ ਦਾ ਪਲੇਟਫ਼ਾਰਮ ਮਿਲ ਗਿਆ ਹੈ, ਜਿੱਥੇ ਖਿਡਾਰੀਆਂ ਨੂੰ ਵੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ | ਇਸ ਮੌਕੇ ਮਾ: ਹਰਬੰਸ ਸਿੰਘ, ਕੋਚ ਮਨਜ਼ੂਰ ਅਲੀ, ਕੋਚ ਰਜਨੀ, ਡੱਲੇਵਾਲ ਫੁੱਟਬਾਲ ਕਲੱਬ ਦੇ ਪ੍ਰਧਾਨ ਰਵੀ ਕੁਮਾਰ, ਅਮਰਜੀਤ ਸਿੰਘ ਡਰੋਲੀ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ 29 ਦੀ 'ਸੰਵਿਧਾਨ ਬਚਾਓ ਰੈਲੀ' ਨੂੰ ਲੈ ਕੇ ਕਾਂਗਰਸੀ ਵਰਕਰਾਂ 'ਚ ਭਾਰੀ ਉਤਸ਼ਾਹ -ਅਰੋੜਾ <br/> ਅਗਲੀ ਖ਼ਬਰ ਭਾਮ-ਜੱਲੋਵਾਲ-ਸੈਦਪੁਰ 'ਚ 1.15 ਕਰੋੜ ਦੀ ਲਾਗਤ ਨਾਲ ਬਣੇਗੀ 18 ਫੁੱਟ ਚੌੜੀ ਨਵੀਂ ਸੀਮੈਂਟ ਕੰਕਰੀਟ ਸੜਕ-ਡਾ. ਇਸ਼ਾਂਕ ਕੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।