ਹੁਸ਼ਿਆਰਪੁਰ, 31 ਅਗਸਤ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕੇ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਲੋਕਾਂ ਦਾ ਜੀਵਨ ਅਸਤ ਵਿਅਸਤ ਕਰ ਦਿੱਤਾ ਹੈ | ਬੀਤੀ ਰਾਤ ਨੂੰ ਪਏ ਭਾਰੀ ਮੀਂਹ ਦੇ ਚੱਲਦਿਆਂ ਹਲਕਾ ਚੱਬੇਵਾਲ ਦੇ ਕਰੀਬ ਸਾਰੇ ਚੋਆਂ 'ਚ ਪਾਣੀ ਆ ਗਿਆ ਅਤੇ ਬਹੁਤ ਨੀਵੇਂ ਪਿੰਡਾਂ 'ਚ ਭਾਰੀ ਮਾਤਰਾ 'ਚ ਵੜੇ ਪਾਣੀ ਨੇ ਹੜ੍ਹਾਂ ਵਰਗੀ ਸਥਿਤੀ ਪੈਦਾ ਕਰ ਦਿੱਤੀ | ਹਲਕੇ ਦੇ ਪਿੰਡ ਠੱਕਰਵਾਲ, ਭਾਮ, ਡਾਂਡੀਆਂ, ਹਾਰਟਾ ਬੱਡਲਾ, ਮੱਖਣਗੜ੍ਹ, ਰਾਜਪੁਰ ਭਾਈਆਂ, ਹੇੜੀਆਂ, ਮੁੱਖਲਿਆਣਾ, ਮੋਨਾ ਕਲਾਂ, ਬੰਬੇਲੀ, ਹੁੱਕੜਾਂ ਅਤੇ ਭੁੰਗਰਨੀ ਸਮੇਤ ਅਨੇਕਾਂ ਨੀਵੇਂ ਪਿੰਡ ਪਾਣੀ ਦੀ ਮਾਰ ਝੱਲ ਰਹੇ ਹਨ | ਇਸ ਮੀਂਹ ਦੇ ਚਲਦਿਆਂ ਮੱਕੀ ਅਤੇ ਝੋਨੇ ਦੀ ਫ਼ਸਲ ਨੂੰ ਖਾਸਾ ਲਾਭ ਮਿਲ ਰਿਹਾ ਹੈ, ਕਿਉਂਕਿ ਇਨ੍ਹਾਂ ਫ਼ਸਲਾਂ ਨੂੰ ਮੌਸਮੀ ਫ਼ਸਲਾਂ ਦੀ ਬਿਮਾਰੀਆਂ ਤੋਂ ਰਾਹਤ ਮਿਲੇਗੀ | ਇਸ ਸਬੰਧੀ ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਬੀਤੇ ਕੁੱਝ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਹਾੜੂ ਮੱਕੀ ਅਤੇ ਝੋਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚ ਰਿਹਾ ਸੀ | ਇਸ ਸੰਬਧੀ ਜਦੋਂ ਇਲਾਕੇ ਦੇ ਕਿਸਾਨਾਂ ਨਾਲ ਗੱਲ ਕੀਤੀ ਤੇ ਉਨ੍ਹਾਂ ਕਿਹਾ ਕਿ ਦਿਨੋਂ ਦਿਨ ਧਰਤੀ ਹੇਠੋਂ ਨਿਕਲ ਰਹੇ ਪਾਣੀ ਦੇ ਚੱਲਦਿਆਂ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਸੀ, ਪ੍ਰੰਤੂ ਹੁਣ ਪਏ ਮੀਂਹ ਨਾਲ ਚੋਆਂ 'ਚ ਆਏ ਭਾਰੀ ਪਾਣੀ ਵਗਣ ਨਾਲ ਕਈ ਸਾਲਾਂ ਤੋਂ ਰੇਤਾ ਦੀ ਕਿੱਲਤ ਵੀ ਖ਼ਤਮ ਹੋਵੇਗੀ ਅਤੇ ਕਈ ਦਿਨ ਟਿਊਬਵੈੱਲ ਬੰਦ ਰਹਿਣਗੇ ਤੇ ਪਾਣੀ ਦਾ ਪੱਧਰ ਵੀ ਵਧੇਗਾ | ਮੀਂਹ ਦੇ ਚੱਲਦਿਆਂ ਸ਼ਹਿਰ ਦੇ ਨੀਵੇਂ ਇਲਾਕਿਆਂ 'ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪਿਆ | ਮੀਂਹ ਦੇ ਚੱਲਦਿਆਂ ਅਨੇਕਾਂ ਦੁਕਾਨਾਂ 'ਚ ਪਾਣੀ ਭਰ ਗਿਆ, ਜਿਸ ਦੇ ਚਲਦਿਆਂ ਦੁਕਾਨਦਾਰਾਂ ਨੂੰ ਵੱਡੀ ਪੱਧਰ ਆਰਥਿਕ ਹਾਨੀ ਝੱਲਣੀ ਪਈ | ਦੂਸਰੇ ਪਾਸੇ ਪੈ ਰਹੇ ਮੀਂਹ ਦੇ ਚੱਲਦਿਆਂ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦੀ ਤੋਂ ਕੰਮ ਲੈ ਰਿਹਾ ਹੈ ਅਤੇ ਖੁਦ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਲੋਂ ਹਲਕਾ ਚੱਬੇਵਾਲ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ