29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਡੀ.ਸੀ. ਹੁਸ਼ਿਆਰਪੁਰ ਨੇ ਮਾਤਾ ਕਾਮਾਕਸ਼ੀ ਦੇਵੀ ਮੰਦਰ ਮੱਥਾ ਟੇਕਿਆ

ਅਜੀਤ ਡੈਸਕ 05-09-2025
ਤਲਵਾੜਾ, 4 ਸਤੰਬਰ (ਮਹਿਤਾ)- ਇਤਿਹਾਸਕ ਸ਼ਕਤੀਪੀਠ ਦਰਬਾਰ ਮਾਤਾ ਕਾਮਾਕਸ਼ੀ ਦੇਵੀ ਵਿਖੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ, ਐੱਸ.ਡੀ.ਐਮ. ਮੁਕੇਰੀਆਂ ਡਾ. ਅੰਕੁਰ ਮਹਿੰਦਰੂ ਅਤੇ ਉਨ੍ਹਾਂ ਨਾਲ ਬੀ.ਡੀ.ਪੀ.ਓ. ਤਲਵਾੜਾ ਵਿਕਰਮ ਸਿੰਘ ਹਾਜ਼ਰ ਹੋਏ | ਉਨ੍ਹਾਂ ਪਾਵਨ ਪਿੰਡੀ ਰੂਪ ਵਿਚ ਬਿਰਾਜਮਾਨ ਮਾਤਾ ਕਾਮਾਕਸ਼ੀ ਦੇਵੀ ਦੇ ਅੱਗੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਪੂਜਨੀਕ ਮਹੰਤ 108 ਸ੍ਰੀ ਰਾਜਗਿਰੀ ਨੇ ਉਨ੍ਹਾਂ ਨੂੰ ਮਾਤਾ ਦੀ ਚੁਨਰੀ ਭੇਟ ਕਰਕੇ ਸਨਮਾਨਿਤ ਕੀਤਾ | ਮਹੰਤ ਰਾਜਗਿਰੀ ਨੇ ਮੰਦਿਰ ਦੇ ਇਤਿਹਾਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਡੀ.ਸੀ. ਮੈਡਮ ਨੂੰ ਦਿੱਤੀ | ਮਹੰਤ ਜੀ ਨੇ ਡੀ.ਸੀ. ਮੈਡਮ ਤੇ ਐੱਸ.ਡੀ.ਐਮ. ਨੂੰ ਕੰਢੀ ਖੇਤਰ ਦੀਆਂ ਸਮੱਸਿਆਵਾਂ ਸਬੰਧੀ ਵੀ ਜਾਣੂੰ ਕਰਵਾਇਆ | ਡੀ.ਸੀ. ਮੈਡਮ ਨੇ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ |
ਪਿਛਲੀ ਖ਼ਬਰ ਬਾਬਾ ਦੀਪ ਸਿੰਘ ਸੁਸਾਇਟੀ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਕਾਰਜ ਜਾਰੀ ਅਗਲੀ ਖ਼ਬਰ ਬਿਜਲੀ ਘਰ ਦੇ ਮੀਟਰਾਂ ਵਾਲੇ ਕਮਰੇ ਦੇ ਲੈਂਟਰ ਦਾ ਇਕ ਪਾਸਾ ਡਿੱਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।