ਤਲਵਾੜਾ, 21 ਸਤੰਬਰ (ਮਹਿਤਾ)-ਸਵ. ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ. ਟੀ. ਆਈ. ਤਲਵਾੜਾ ਵਿਖੇ ਪਿ੍ੰਸੀਪਲ ਪਰਮਿੰਦਰ ਪਾਲ ਸਿੰਘ ਵਲੋਂ ਟ੍ਰੇਨਿੰਗ ਅਫ਼ਸਰਾਂ ਤੇ ਸਮੂਹ ਸਟਾਫ਼ ਮੈਂਬਰਾਂ ਨਾਲ ਇਕ ਮੀਟਿੰਗ ਕੀਤੀ ਗਈ, ਜਿਸ 'ਚ ਸੰਸਥਾ ਵਿਚ ਚੱਲ ਰਹੇ ਦਾਖ਼ਲੇ ਸੰਬੰਧੀ ਵਿਚਾਰ ਵਟਾਂਦਰਾ ਕੀਤਾ | ਉਨ੍ਹਾਂ ਇਸ ਮੌਕੇ ਦੱਸਿਆ ਕਿ ਸਰਕਾਰ ਨੇ ਹੜ੍ਹਾਂ ਦੇ ਕਾਰਨ ਦਾਖਲਾ ਘੱਟ ਹੋਣ ਕਰਕੇ ਦਾਖ਼ਲੇ ਦੀ ਤਰੀਕ ਅੱਗੇ ਵਧਾ ਦਿੱਤੀ ਹੈ ਅਤੇ ਸਮੂਹ ਆਈ. ਟੀ. ਆਈ. ਨੂੰ ਹਦਾਇਤ ਕੀਤੀ ਹੈ ਕਿ ਉਹ 30 ਸਤੰਬਰ ਤੱਕ ਆਪਣੀ ਸਾਰੀਆਂ ਸੰਸਥਾਵਾਂ ਦਾ ਦਾਖਲਾ 100 ਫ਼ੀਸਦੀ ਕਰ ਲੈਣ | ਇਸ ਮੌਕੇ ਉਨ੍ਹਾਂ ਜਾਣਕਾਰੀ ਦਿੱਤੀ ਕਿ ਸਾਡੀ ਆਈ. ਟੀ. ਆਈ. 'ਚ ਕਾਰਪੈਂਟਰ ਟਰੇਡ ਵਿਚ ਤੇ ਸਰਫੇਸ ਅÏਰਨਾਮੈਂਟ ਟੈੱਕਨੀਕ ਟਰੇਡ 'ਚ ਕੁੱਝ ਸੀਟਾਂ ਖ਼ਾਲੀ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਹੋਰ ਵੀ ਟਰੇਡਾਂ ਵਿਚ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਸਿੱਖਿਆਰਥੀਆਂ ਦੀਆਂ ਕੁਝ ਸੀਟਾਂ ਖ਼ਾਲੀ ਪਈਆਂ ਹੋਈਆਂ ਹਨ | ਦਾਖਲਾ ਲੈਣ ਦੇ ਚਾਹਵਾਨ, ਸੰਸਥਾ 'ਚ ਆ ਕੇ ਦਾਖਲਾ ਲੈ ਸਕਦੇ ਹਨ | ਇਸ ਸੰਬੰਧੀ ਉਨ੍ਹਾਂ ਟ੍ਰੇਨਿੰਗ ਅਫ਼ਸਰਾਂ ਤੇ ਸਟਾਫ਼ ਮੈਂਬਰਾਂ ਨੂੰ ਦਾਖ਼ਲੇ ਸੰਬੰਧੀ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਦਿੱਤੇ | ਇਸ ਮੌਕੇ ਟ੍ਰੇਨਿੰਗ ਅਫ਼ਸਰ ਸੁਸ਼ੀਲ ਕੁਮਾਰ, ਟ੍ਰੇਨਿੰਗ ਅਫ਼ਸਰ ਨਿਰਮਲ ਬੱਧਣ, ਟ੍ਰੇਨਿੰਗ ਅਫ਼ਸਰ ਹਰਵਿੰਦਰ ਸਿੰਘ, ਪ੍ਰਧਾਨ ਮਨਜੀਤ ਸਿੰਘ, ਤਰਸੇਮ ਸਿੰਘ ਸੈਣੀ, ਨਿਖਲ ਮਹਿਤਾ, ਪਰਮਿੰਦਰ ਸਿੰਘ, ਕਾਰਪੈਂਟਰ ਇੰਸਟਰਕਟਰ ਦਿਆਲ ਸਿੰਘ, ਸਰਫੇਸ ਅÏਰਨਾਮੈਂਟ ਟੈੱਕਨੀਕ ਦੀ ਇੰਸਟਰਕਟਰ ਰਜਵੰਤ ਕੌਰ, ਮੈਡਮ ਸ਼ੁਭ ਕਾਂਤਾ, ਮੈਡਮ ਰਜਨਾ, ਮੈਡਮ ਬਲਵਿੰਦਰ ਕੌਰ ਆਦਿ ਹਾਜ਼ਰ ਸਨ |