ਬੁੱਲ੍ਹੋਵਾਲ, 21 ਸਤੰਬਰ (ਲੁਗਾਣਾ)-ਨੌਜਵਾਨ ਕਲੱਬ ਪਿੰਡ ਢੱਡਾ ਫ਼ਤਿਹ ਸਿੰਘ ਵਿਖੇ ਪਹਿਲਾ ਵਾਲੀਬਾਲ ਟੂਰਨਾਮੈਂਟ ਨੌਜਵਾਨਾਂ ਵਲੋਂ ਨਗਰ ਨਿਵਾਸੀ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ | ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਸਰਪੰਚ ਇਕਬਾਲ ਸਿੰਘ ਢੱਡੇ ਪ੍ਰਧਾਨ ਕਿਸਾਨ ਯੂਨੀਅਨ ਨੇ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕਰਦਿਆਂ ਟੂਰਨਾਮੈਂਟ ਦੀ ਜੇਤੂ ਰਹੀ ਢੱਡੇ ਫ਼ਤਿਹ ਸਿੰਘ ਦੀ ਟੀਮ ਨੂੰ ਜੇਤੂ ਟਰਾਫ਼ੀ ਨਾਲ 5100 ਰੁਪਏ ਨਕਦ ਤੇ ਉਪ ਜੇਤੂ ਰਹੀ ਜੌੜਾ ਦੀ ਟੀਮ ਨੂੰ 4100 ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ | ਟੂਰਨਾਮੈਂਟ ਲਈ ਮਨਮੋਹਨ ਸਿੰਘ, ਹਰਬੰਸ ਸਿੰਘ, ਪਿੰ੍ਰ. ਹਰਜਿੰਦਰ ਸਿੰਘ, ਮਲਕੀਤ ਸਿੰਘ ਹਰਵਿੰਦਰ ਸਿੰਘ, ਗੁਰਨਾਮ ਸਿੰਘ, ਤਜਿੰਦਰ ਸਿੰਘ ਹਰਪ੍ਰੀਤ ਸਿੰਘ, ਨਵਨੀਤ ਸਿੰਘ, ਗੁਰਕੀਰਤ ਸਿੰਘ, ਗੁਰਪ੍ਰਤਾਪ ਸਿੰਘ, ਹਰਮਨਦੀਪ ਸਿੰਘ, ਸੰਗਤਾਰ ਸਿੰਘ, ਪ੍ਰਤਾਪ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ | ਇਸ ਦੌਰਾਨ ਪ੍ਰਬੰਧਕਾਂ ਵਲੋਂ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ |