08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਅੰਬਾਲਾ ਜੱਟਾਂ ਸਕੂਲ ਨੇ ਜ਼ੋਨਲ ਅਥਲੈਟਿਕ ਮੀਟ 'ਚ 44 ਤਗਮੇ ਜਿੱਤੇ

ਅਜੀਤ ਡੈਸਕ 22-09-2025
ਦਸੂਹਾ, 21 ਸਤੰਬਰ (ਭੁੱਲਰ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਲਲਿਤਾ ਅਰੋੜਾ ਸਟੇਟ ਐਵਾਰਡੀ ਦੀ ਯੋਗ ਅਗਵਾਈ ਹੇਠਾਂ ਤੇ ਸ੍ਰੀ ਜਗਜੀਤ ਸਿੰਘ ਜ਼ਿਲ੍ਹਾ ਖੇਡ ਕੋਆਰਡੀਨੇਟਰ ਮਾਰਗ ਨਿਰਦੇਸ਼ਾਂ ਨਾਲ ਚੱਲ ਰਹੀਆਂ 69ਵੀਆਂ ਜ਼ੋਨਲ ਅਥਲੈਟਿਕ ਮੀਟ ਟਾਂਡਾ 2 'ਚ ਪਿ੍ੰਸੀਪਲ ਸੁਖਵਿੰਦਰ ਕੌਰ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਨੇ ਜ਼ੋਨਲ ਐਥਲੈਟਿਕ ਮੀਟ 'ਚ 44 ਤਗਮੇ ਜਿੱਤੇ | ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਸਟੇਟ ਐਵਾਰਡੀ, ਡਾ. ਕੁਲਦੀਪ ਸਿੰਘ ਮਿਨਹਾਸ ਨੇ ਦੱਸਿਆ ਕਿ 69 ਵੀਆਂ ਜ਼ੋਨਲ ਅਥਲੈਟਿਕ ਮੀਟ ਟਾਂਡਾ 2 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਖਿਡਾਰੀਆਂ ਨੇ ਕੁਲ 44 ਤਗਮੇ ਹਾਸਿਲ ਕੀਤੇ | ਅੰਡਰ 14 ਲੜਕੀਆਂ 'ਚ ਗੁਰਪ੍ਰੀਤ ਕੌਰ ਨੇ 100 ਮੀਟਰ 'ਚ ਪਹਿਲਾ 200 'ਚ ਦੂਜਾ, ਸਿਮਰਨ ਨੇ ਡਿਸਕਸ ਥਰੋ 'ਚ ਪਹਿਲਾ ਸਥਾਨ ਅੰਡਰ 17 ਲੜਕੀਆਂ 'ਚ ਰਿਲੇਅ 4__1MP__400 'ਚ ਤੀਜਾ ਰਿਲੇਅ 4__1MP__100 'ਚ ਦੂਜਾ ਸਥਾਨ, ਸ਼ਿਵਾਨੀ ਸ਼ਾਟਪੁੱਟ ਤੇ ਡਿਸਕਸ ਚ ਪਹਿਲਾ ਸਥਾਨ, ਸੋਨੀ ਨੇ ਹਾਈ ਜੰਪ 'ਚ ਪਹਿਲਾ, 200 'ਚ ਤੀਸਰਾ, ਅੰਡਰ 14 ਲੜਕਿਆ ਰੀਲੇ 'ਚ 4__1MP__100 ਪਹਿਲਾ ਸਥਾਨ, ਕਰਨ ਨੇ 400 'ਚ ਦੂਜਾ 600 'ਚ ਪਹਿਲਾ ਅਤੇ ਸੋਮਨਾਥ ਨੇ 100 'ਚ ਪਹਿਲਾ, 200 'ਚ ਦੂਜਾ, ਬਲਕਰਨ ਨੇ 100 'ਚ ਤੀਸਰਾ ਅੰਡਰ 17 ਲੜਕਿਆ 'ਚ ਰੀਲੇ 4__1MP__400 'ਚ ਦੂਜਾ 4__1MP__100 'ਚ ਤੀਜਾ ਸਥਾਨ, ਜਸਮੀਤ ਭਾਟੀਆ ਨੇ ਹਾਈ ਜੰਪ 'ਚ ਪਹਿਲਾ ਅਤੇ ਗੁਰਪਿੰਦਰ ਸਿੰਘ ਨੇ ਹਾਈ ਜੰਪ ਦੂਜਾ, ਚਿਰਗਪਾਲ ਨੇ ਸ਼ਾਟਪੁੱਟ ਤੀਸਰਾ ਅਤੇ ਡਿਸਕਸ 'ਚ ਪਹਿਲਾ ਸਥਾਨ, ਅੰਸ਼ੂ ਨੇ 800 'ਚ ਅਤੇ 100 'ਚ ਤੀਸਰਾ, ਗੁਰਜੋਤ ਸਿੰਘ ਰਿਲੇਅ 'ਚ ਦੂਜਾ, ਧਰਮਿੰਦਰ ਨੇ 200 'ਚ ਤੀਜਾ ਅਤੇ ਅੰਡਰ 19 ਲੜਕਿਆ 'ਚ ਗੁਰਨੂਰ ਸਿੰਘ ਨੇ ਲੰਬੀ ਛਾਲ 'ਚ ਦੂਜਾ, ਹਾਈ ਜੰਪ 'ਚ ਤੀਜਾ, ਪਰਮਿੰਦਰ ਸਿੰਘ 800 'ਚ ਤੀਸਰਾ, ਅੰਗਦਵੀਰ ਢੱਟ ਨੇ ਡਿਸਕਸ ਥਰੋ 'ਚ ਤੀਸਰਾ ਤੇ ਜਸਪ੍ਰੀਤ ਸਿੰਘ ਮੀ. ਤੀਹਰੀ ਛਾਲ 'ਚ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਪਿ੍ੰਸੀਪਲ ਸੁਖਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਟੀਮ ਅਧਿਆਪਕ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਅੰਬੇਡਕਰ ਮਿਸ਼ਨ ਟਰੱਸਟ ਵਲੋਂ ਐੱਸ. ਐੱਮ. ਓ. ਪ੍ਰਮੋਟ ਹੋਣ 'ਤੇ ਡਾ. ਨਿਰਮਲ ਕੁਮਾਰ ਦਾ ਸਨਮਾਨ ਅਗਲੀ ਖ਼ਬਰ ਪ੍ਰਵਾਸੀਆਂ ਦੀ ਪਛਾਣ ਤੇ ਸ਼ਹਿਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸ਼ਹਿਰ 'ਚ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।