03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸੰਗੀਤਕ ਮੁਕਾਬਲਿਆਂ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ <br/>

ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਸੰਗੀਤ ਵਿਭਾਗ ਦੇ ਦੋ ਵਿਦਿਆਰਥੀਆਂ ਜੈ ਸ਼ਰਮਾ ਤੇ ਕਰਮਜੀਤ ਸਿੰਘ ਨੂੰ ਸਨਮਾਨਿਤ ਕਰਦੇ ਪਿ੍ੰ. ਡਾ. ਪਰਵਿੰਦਰ ਸਿੰਘ ਅਤੇ ਸਟਾਫ਼ ਮੈਂਬਰ | ਤਸਵੀਰ : ਗੁਰਨਾਮ ਸਟੂਡੀਓ <br/> 23-09-2025
ਮਾਹਿਲਪੁਰ, 22 ਸਤੰਬਰ (ਰਜਿੰਦਰ ਸਿੰਘ)-ਪਿਛਲੇ ਦਿਨੀਂ ਮੀਰੀ ਪੀਰੀ ਸੇਵਾ ਸੋਸਾਇਟੀ ਬੋਦਲ ਗਰਨਾ ਸਾਹਿਬ (ਦਸੂਹਾ) ਹੁਸ਼ਿਆਰਪੁਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਦੇ ਸਹਿਯੋਗ ਨਾਲ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਦੂਜਾ ਸ਼ਬਦ ਕੀਰਤਨ ਮੁਕਾਬਲਾ ਕਰਵਾਇਆ | ਮੁਕਾਬਲਿਆਂ 'ਚ ਖ਼ਾਲਸਾ ਕਾਲਜ ਮਾਹਿਲਪੁਰ ਦੇ ਦੋ ਵਿਦਿਆਰਥੀਆ ਜੈ ਸ਼ਰਮਾ ਤੇ ਕਰਮਜੀਤ ਸਿੰਘ ਨੇ ਵੱਖ-ਵੱਖ ਮੁਕਾਬਲਿਆਂ 'ਚ ਪਹਿਲਾ ਸਥਾਨ ਹਾਸਿਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਇਸ ਸੰਬੰਧੀ ਕਾਲਜ ਦੇ ਪਿ੍ੰ. ਡਾ. ਪਰਵਿੰਦਰ ਸਿੰਘ ਤੇ ਸੰਗੀਤ ਵਿਭਾਗ ਦੇ ਸਟਾਫ਼ ਵਲੋਂ ਉਕਤ ਵਿਦਿਆਰਥੀਆਂ ਦਾ ਸਨਮਾਨ ਕੀਤਾ | ਇਸ ਮੌਕੇ ਗੱਲ ਕਰਦਿਆਂ ਸੰਗੀਤ ਵਿਭਾਗ ਦੇ ਮੁਖੀ ਡਾਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਬੀ. ਏ. ਭਾਗ ਦੂਜਾ ਦੇ ਵਿਦਿਆਰਥੀ ਜੈ ਸ਼ਰਮਾ ਨੇ ਤੰਤੀ ਸਾਜ਼ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਤੇ ਐਮ. ਏ. (ਸੰਗੀਤ) ਭਾਗ-ਪਹਿਲਾ ਦੇ ਵਿਦਿਆਰਥੀ ਕਰਮਜੀਤ ਸਿੰਘ ਨੇ ਤਬਲਾ ਵਾਦਨ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਸਮੇਤ ਸਮੂਹ ਸਟਾਫ਼ ਮੈਂਬਰਾਨ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਪ੍ਰੋਫੈਸਰ ਮਨਦੀਪ ਗੌਤਮ, ਬਲਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲੀ ਦਲ ਸ਼ਾਮਚੁਰਾਸੀ ਵਲੋਂ ਹੜ੍ਹ ਪੀੜਤਾਂ ਲਈ 1.50 ਲੱਖ ਦੀ ਰਾਸ਼ੀ ਧਾਮੀ ਨੂੰ ਭੇਟ <br/> ਅਗਲੀ ਖ਼ਬਰ ਲਾਰੈਂਸ ਚੌਧਰੀ ਦੀ ਸੁਰੱਖਿਆ ਬਹਾਲੀ ਲਈ ਡੀ.ਸੀ. ਰਾਹੀਂ ਰਾਜਪਾਲ ਨੂੰ ਭੇਜਿਆ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।