03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਲਾਰੈਂਸ ਚੌਧਰੀ ਦੀ ਸੁਰੱਖਿਆ ਬਹਾਲੀ ਲਈ ਡੀ.ਸੀ. ਰਾਹੀਂ ਰਾਜਪਾਲ ਨੂੰ ਭੇਜਿਆ ਮੰਗ ਪੱਤਰ <br/>

ਲਾਰੈਂਸ ਚੌਧਰੀ ਦੀ ਸੁਰੱਖਿਆ ਬਹਾਲੀ ਨੂੰ ਲੈ ਕੇ ਡੀ.ਸੀ. ਆਸ਼ਿਕਾ ਜੈਨ ਨੂੰ ਮੰਗ-ਪੱਤਰ ਦਿੰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ | ਤਸਵੀਰ : ਹਮਸ਼ਾਇਨ ਸਟੂਡੀਓ <br/> 23-09-2025
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਬਹੁਜਨ ਐਕਸ਼ਨ ਫ਼ਰੰਟ ਫ਼ਾਰ ਸੋਸ਼ਲ ਜਸਟਿਸ ਦੇ ਬੈਨਰ ਹੇਠ ਪਾਸਟਰ ਐਸ਼ੋਸੀੲਸਨ ਹੁਸ਼ਿਆਰਪੁਰ, ਸ਼ੋ੍ਰਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ, ਸ਼ੋ੍ਰਮਣੀ ਸ੍ਰੀ ਗੁਰੂ ਰਵਿਦਾਸ ਸਭਾ ਹੁਸ਼ਿਆਰਪੁਰ, ਦਲ ਪੰਥ ਸ਼ੋ੍ਰਮਣੀ ਭਗਤ ਧੰਨਾ ਜੀ ਤਰਨਾ ਦਲ ਪੰਜਾਬ, ਵਾਲਮੀਕਿ ਸੰਗਠਨ ਪੰਜਾਬ, ਕਿ੍ਸਚੀਅਨ ਨੈਸ਼ਨਲ ਫ਼ਰੰਟ ਤੇ ਸਫ਼ਾਈ ਮਜ਼ਦੂਰ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਆਦਿ ਸਮੇਤ ਇਕੱਤਰ ਜਥੇਬੰਦੀਆਂ ਦੀ ਅਗਵਾਈ 'ਚ ਆਗੂਆਂ ਨੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਪੰਜਾਬ ਸਰਕਾਰ ਵਲੋਂ ਵਾਪਸ ਲਈ ਸੁਰੱਖਿਆ ਦੀ ਬਹਾਲੀ ਲਈ ਰਾਜਪਾਲ ਪੰਜਾਬ ਦੇ ਨਾਂਅ ਡੀ. ਸੀ. ਆਸ਼ਿਕਾ ਜੈਨ ਨੂੰ ਮੰਗ-ਪੱਤਰ ਸੌਂਪਿਆ | ਗੱਲਬਾਤ ਕਰਦਿਆਂ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਸੀ. ਐਨ. ਐਫ. ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਸੁਰੱਖਿਆ ਵਾਪਸ ਲੈਣ ਦੇ ਫ਼ੈਸਲੇ ਦੀ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਲਾਰੈਂਸ ਚੌਧਰੀ ਦੀ ਸੁਰੱਖਿਆ ਬਹਾਲ ਨਾ ਕੀਤੀ ਤਾਂ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ | ਇਸ ਮੌਕੇ ਮਾਸਟਰ ਮਹਿੰਦਰ ਹੀਰ, ਧਰਮਿੰਦਰ ਜ਼ਿਲ੍ਹਾ ਪ੍ਰਧਾਨ, ਬਾਬਾ ਗੁਰਦੇਵ ਸਿੰਘ, ਸੰਨੀ ਖੋਸਲਾ ਪ੍ਰਧਾਨ, ਕੇਵਲ ਸਿੰਘ ਹੀਰ ਜੇ. ਸਕੱਤਰ, ਬਲਵੀਰ ਸਿੰਘ ਜ਼ਿਲ੍ਹਾ ਪ੍ਰਧਾਨ, ਜਥੇਦਾਰ ਬਲਬੀਰ ਸਿੰਘ, ਪਿ੍ੰ. ਨਥਾਨੀਲ ਜ਼ਿਲ੍ਹਾ ਯੂਥ ਪ੍ਰਧਾਨ, ਜਗਦੀਸ਼ ਬੱਧਣ ਪ੍ਰਧਾਨ, ਸੋਹਣ ਮਸੀਹ ਪ੍ਰਧਾਨ ਦਸੂਹਾ, ਪਰਮਜੀਤ ਪੰਮਾ ਪ੍ਰਧਾਨ ਟਾਂਡਾ, ਪਿੰ੍ਰ. ਯਾਕੂਬ ਬੁੱਲੋ੍ਹਵਾਲ, ਪਿੰ. ਰਾਜਨ, ਪੀ.ਟੀ.ਆਈ. ਪ੍ਰਦੀਪ, ਅਯੂਬ ਮਸੀਹ, ਜੀਤ ਰਾਮ, ਮਹਿੰਦਰ ਪਾਲ, ਬਲਵਿੰਦਰ, ਪ੍ਰੇਮ ਮੈਸੀ, ਬਲਕਾਰ ਮਸੀਹ, ਮਹਿੰਦਰ ਮਸੀਹ, ਰਮਨ ਖੋਸਲਾ, ਮੁਕੇਸ਼, ਬਲਵੀਰ ਵਿਰਦੀ ਆਦਿ ਸ਼ਾਮਿਲ ਹੋਏ |

ਪਿਛਲੀ ਖ਼ਬਰ ਸੰਗੀਤਕ ਮੁਕਾਬਲਿਆਂ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਪੀ.ਐਮ. ਸਵਨਿਧੀ ਸਕੀਮ ਅਧੀਨ 'ਲੋਕ ਕਲਿਆਣ ਮੇਲਾ' ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।