03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੀ.ਐਮ. ਸਵਨਿਧੀ ਸਕੀਮ ਅਧੀਨ 'ਲੋਕ ਕਲਿਆਣ ਮੇਲਾ' ਜਾਰੀ

ਅਜੀਤ ਡੈਸਕ 23-09-2025
ਖਮਾਣੋਂ, 22 ਸਤੰਬਰ (ਜੋਗਿੰਦਰ ਪਾਲ)-ਨਗਰ ਪੰਚਾਇਤ ਖਮਾਣੋਂ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਕਾਰਜ ਸਾਧਕ ਅਫ਼ਸਰ ਜਸਵੀਰ ਸਿੰਘ ਦੀ ਅਗਵਾਈ ਹੇਠ ਪੀ.ਐਮ. ਸਵਨਿਧੀ ਸਕੀਮ ਤਹਿਤ 17 ਸਤੰਬਰ ਤੋਂ 2 ਅਕਤੂਬਰ ਤੱਕ 'ਲੋਕ ਕਲਿਆਣ ਮੇਲਾ' ਸ਼ੁਰੂ ਕੀਤਾ ਗਿਆ ਹੈ | ਇਸ ਮੇਲੇ ਸਬੰਧੀ ਸਕੀਮ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗਰੀਬ ਅਤੇ ਛੋਟੇ ਵਪਾਰੀ ਵਰਗ ਨੂੰ ਸਰਕਾਰ ਵਲੋਂ ਸਬਸਿਡੀ ਤਹਿਤ ਪਹਿਲਾ ਕਰਜ਼ਾ 15 ਹਜ਼ਾਰ, ਦੂਜਾ ਕਰਜ਼ਾ 25 ਹਜ਼ਾਰ ਅਤੇ ਤੀਜਾ ਕਰਜ਼ਾ 50 ਹਜ਼ਾਰ ਤੱਕ ਦਿੱਤਾ ਜਾਂਦਾ ਹੈ | ਇਸ ਮੇਲੇ ਵਿਚ ਸ਼ਹਿਰ ਦੀ ਹਦੂਦ ਅੰਦਰ ਫਲਾਂ, ਸਬਜ਼ੀਆਂ, ਚਾਹ, ਜੂਸ, ਪਲੰਬਰ, ਇਲੈਕਟ੍ਰੀਸ਼ਨ, ਕਵਾੜ, ਪਲਾਸਟਿਕ ਦਾ ਸਾਮਾਨ, ਰੇਹੜੀ ਫੜੀ ਲਗਾਉਣ ਵਾਲੇ ਹਿੱਸਾ ਲੈ ਕੇ ਲਾਭ ਲੈ ਸਕਦੇ ਹਨ |
ਪਿਛਲੀ ਖ਼ਬਰ ਲਾਰੈਂਸ ਚੌਧਰੀ ਦੀ ਸੁਰੱਖਿਆ ਬਹਾਲੀ ਲਈ ਡੀ.ਸੀ. ਰਾਹੀਂ ਰਾਜਪਾਲ ਨੂੰ ਭੇਜਿਆ ਮੰਗ ਪੱਤਰ <br/> ਅਗਲੀ ਖ਼ਬਰ ਡੀ. ਬੀ. ਯੂ. ਵਲੋਂ ਖੇਤੀਬਾੜੀ 'ਚ ਉੱਭਰਦੀਆਂ ਤਕਨਾਲੋਜੀਆਂ ਬਾਰੇ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।