ਮੋਦੀ ਦੇ ਜਨਮ ਦਿਨ ’ਤੇ ਭਾਜਪਾ ਵਰਕਰਾਂ ਨੇ ਵੰਡੀ ਮਠਿਆਈ
ਮੰਡੀ ਗੋਬਿੰਦਗੜ੍ਹ, 18 ਸਤੰਬਰ (ਰਾਜੇਸ਼ ਸ਼ਰਮਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਮੰਡੀ ਗੋਬਿੰਦਗੜ੍ਹ ਵਿਖੇ ਭਾਜਪਾ ਵਰਕਰਾਂ ਵਲੋਂ ਸੀਨੀਅਰ ਪਾਰਟੀ ਆਗੂ ਸੁਭਾਸ਼ ਸਿੰਗਲਾ ਦੀ ਅਗਵਾਈ ਹੇਠ ਮਠਿਆਈਆਂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਤੇ ਸਿਹਤਮੰਦ ਉਮਰ ਦੀ ਕਾਮਨਾ ਕੀਤੀ।
ਅਜੀਤ ਡੈਸਕ
19-09-2026