ਹੁਸ਼ਿਆਰਪੁਰ, 16 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਐਲਾਇਡ ਹੈਲਥ ਸਾਇੰਸਿਜ਼ ਵਿਭਾਗ (ਐਨੇਸਥੀਸੀਆ ਤੇ ਓਪਰੇਸ਼ਨ ਥੀਏਟਰ ਟੈਕਨੌਲੋਜੀ) ਵਲੋਂ ਵਾਈਸ ਚਾਂਸਲਰ ਡਾ. ਚੰਦਰ ਮੋਹਨ ਦੇ ਦਿਸ਼ਾ-ਨਿਰਦੇਸ਼ ਹੇਠ ਤੇ ਪਿ੍ੰਸੀਪਲ ਡਾ. ਹਰਿੰਦਰ ਗਿੱਲ ਦੀ ਅਗਵਾਈ 'ਚ ਵਿਸ਼ਵ ਐਨੇਸਥੀਸੀਆ ਟੈਕਨੌਲੋਜੀ ਦਿਵਸ ਮਨਾਇਆ | ਇਸ ਮੌਕੇ ਵਿਦਿਆਰਥੀਆਂ ਦੇ ਗਿਆਨ ਤੇ ਪ੍ਰਯੋਗਿਕ ਸਮਝ ਨੂੰ ਵਧਾਉਣ ਲਈ ਕੁਇਜ਼, ਨੁੱਕੜ ਨਾਟਕ, ਜਾਗਰੂਕਤਾ ਗੱਲਬਾਤ ਤੇ ਅਕਾਦਮਿਕ ਸੈਸ਼ਨ ਆਯੋਜਿਤ ਕੀਤੇ ਗਏ, ਜਿਸ 'ਤੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਤੇ ਟੀਮ ਵਰਕ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਡੀਨ ਡਾ. ਅਤੁਲ ਖਜੂਰੀਆ ਨੇ ਕਿਹਾ ਕਿ ਐਨੇਸਥੀਸੀਆ ਟੈਕਨੀਸ਼ੀਅਨ ਤੇ ਵਿਸ਼ੇਸ਼ਜਣ ਓਪਰੇਸ਼ਨ ਥੀਏਟਰ ਦੇ ਹੀਰੋ ਹਨ ਜੋ ਹਰ ਸਰਜਰੀ ਨੂੰ ਸੁਰੱਖਿਅਤ ਬਣਾਉਂਦੇ ਹਨ ਅਤੇ ਜ਼ਿੰਦਗੀ ਬਚਾਉਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ | ਵਿਭਾਗ ਮੁਖੀ ਡਾ. ਸੁਖਮੀਤ ਬੇਦੀ ਨੇ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਸੁਰੱਖਿਅਤ ਸਰਜਰੀ ਤੇ ਮਰੀਜ਼ ਦੀ ਦੇਖਭਾਲ ਵਿਚ ਐਨੇਸਥੀਸੀਆ ਟੈਕਨੀਸ਼ੀਅਨ ਦੀ ਅਹਿਮ ਭੂਮਿਕਾ ਉਜਾਗਰ ਕਰਨਾ ਸੀ | ਇਸ ਮੌਕੇ ਡਾ. ਕਿ੍ਤੀ, ਪ੍ਰੋ. ਇਰਸ਼ਾਦ, ਪ੍ਰੋ. ਮੁੱਦਸਸਰ, ਪ੍ਰੋ. ਪੂਜਾ ਸਮਿਆਲ, ਪ੍ਰੋ. ਅਦਿਤੀ, ਪ੍ਰੋ. ਸਾਕਿਬ, ਪ੍ਰੋ. ਰਾਜਦੀਪ, ਪ੍ਰੋ. ਆਕਾਸ਼, ਪ੍ਰੋ. ਆਸ਼ੀਸ਼, ਪ੍ਰੋ. ਹੁਮੈਰਾ, ਪ੍ਰੋ. ਪ੍ਰਭਦੀਪ, ਪ੍ਰੋ. ਦਿਲਾਵਰ, ਪ੍ਰੋ. ਅਰਸਲਾਨ, ਪ੍ਰੋ. ਸ਼ਾਕਿਰ ਤੇ ਨਵਨੀਤ ਸਮੇਤ ਸਟਾਫ਼ ਮੈਂਬਰ ਮੌਜੂਦ ਸਨ |