ਮਾਹਿਲਪੁਰ, 16 ਅਕਤੂਬਰ (ਰਜਿੰਦਰ ਸਿੰਘ)-ਪਿੰਡ ਕਹਾਰਪੁਰ ਵਿਖੇ ਭਗਵਾਨ ਵਾਲਮੀਕਿ ਵੈੱਲਫੇਅਰ ਸੁਸਾਇਟੀ ਵਲੋਂ ਪ੍ਰਧਾਨ ਜੀਵਨ ਲਾਲ ਸਹੋਤਾ ਦੀ ਦੇਖ-ਰੇਖ 'ਚ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਰਮਾਇਣ ਦੇ ਪਾਠ ਕਰਵਾਏ ਗਏ ਉਪਰੰਤ ਰੰਜਨਾ ਦੇਵੀ ਦੀ ਭਜਨ ਮੰਡਲੀ ਵਲੋਂ ਸ਼ਬਦ ਕੀਰਤਨ ਕੀਤਾ | ਇਸ ਮੌਕੇ ਸ਼ੋਭਾ ਯਾਤਰਾ ਸਜਾਈ ਗਈ | ਇਸ ਮੌਕੇ ਸਰਪੰਚ ਹਰਨੇਕ ਸਿੰਘ ਖਾਬੜਾ, ਪਰਮਜੀਤ ਸਹੋਤਾ, ਸੁਖਵਿੰਦਰ ਕੌਰ ਬੈਂਸ ਸਾਬਕਾ ਸਰਪੰਚ, ਰਜਿੰਦਰ ਸਹੋਤਾ, ਅਵਤਾਰ ਸਹੋਤਾ, ਅੱਛਰ ਕੁਮਾਰ, ਦੀਪਕ ਸਹੋਤਾ, ਅੰਸ਼ ਸਹੋਤਾ, ਗੁਰਮਿੰਦਰ ਸਿੰਘ, ਰਣਜੀਤ ਸਿੰਘ, ਜਗਦੀਸ਼ ਸਿੰਘ ਚਮਨ ਲਾਲ, ਪਰਮਜੀਤ ਕੌਰ, ਬਲਵਿੰਦਰ ਕੌਰ, ਸੁਖਜੀਤ ਕੌਰ, ਚਮਨ ਕੌਰ, ਮਮਤਾ ਰਾਣੀ, ਕ੍ਰਿਸ਼ਨਾ ਦੇਵੀ, ਨੰਦਨੀ ਸਹੋਤਾ, ਇਸ਼ੂ ਸਹੋਤਾ, ਮਲਕੀਤ ਕੌਰ, ਪ੍ਰੀਤਮ ਕੌਰ, ਊਸ਼ਾ ਰਾਣੀ ਤੇ ਪਿੰਡ ਵਾਸੀ ਹਾਜ਼ਰ ਸਨ |