17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਹਾਜੀਪੁਰ-ਸਰਿਆਣਾ ਸੜਕ 'ਤੇ ਸਮਰੱਥਾ ਤੋਂ ਵੱਧ ਸਵਾਰੀਆਂ ਲਿਜਾ ਰਹੀਆਂ ਬੱਸਾਂ ਇਕ ਨਜ਼ਰ ਏਧਰ ਵੀ...! <br/>

ਅਜੀਤ ਡੈਸਕ 17-10-2025
ਹਾਜੀਪੁਰ, 16 ਅਕਤੂਬਰ (ਪੁਨੀਤ ਭਾਰਦਵਾਜ)- ਅਕਸਰ ਦੇਖਣ 'ਚ ਆਉਂਦਾ ਹੈ ਕਿ ਜਦੋਂ ਵੀ ਕੋਈ ਸੜਕ ਹਾਦਸਾ ਹੋ ਜਾਂਦਾ ਹੈ ਤਾਂ ਪ੍ਰਸ਼ਾਸਨ ਨੀਂਦ ਤੋਂ ਜਾਗਦਾ ਹੈ ਅਤੇ ਆਪਣਾ ਚੈਕਿੰਗ ਅਭਿਆਨ ਸ਼ੁਰੂ ਕਰ ਦਿੰਦਾ ਹੈ | ਜਿਵੇਂ-ਜਿਵੇਂ ਦਿਨ ਬੀਤਦੇ ਜਾਂਦੇ ਹਨ ਤਾਂ ਪ੍ਰਸ਼ਾਸਨ ਸੁਸਤ ਹੁੰਦਾ ਜਾਂਦਾ ਹੈ ਅਤੇ ਦੁਬਾਰਾ ਫਿਰ ਤੋਂ ਸੌ ਜਾਂਦਾ ਹੈ | ਇਸ ਦੀ ਤਾਜ਼ਾ ਉਦਾਹਰਨ ਇੱਥੇ ਦੇਖਣ ਨੂੰ ਮਿਲ ਜਾਂਦੀ ਹੈ ਕਿ ਪਿਛਲੇ ਦਿਨੀਂ ਹਾਜੀਪੁਰ-ਦਸੂਹਾ ਮੁੱਖ ਸੜਕ 'ਤੇ ਇਕ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ 'ਚ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਸਨ | ਇਸ ਹਾਦਸੇ ਤੋਂ ਬਾਅਦ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਹਰਕਤ ਵਿਚ ਆਇਆ ਅਤੇ ਕੁੱਝ ਕੁ ਦਿਨਾਂ ਤੋਂ ਬਾਅਦ ਪਰਨਾਲਾ ਉੱਥੇ ਦਾ ਉੱਥੇ ਹੀ ਵਗਣਾ ਸ਼ੁਰੂ ਹੋ ਗਿਆ | ਦੇਖਣ 'ਚ ਆਇਆ ਹੈ ਕਿ ਹਾਜੀਪੁਰ ਸਰਿਆਣਾ ਸੜਕ 'ਤੇ ਇਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਰੋਜ਼ਾਨਾ ਆਪਣੀ ਸਮਰੱਥਾ ਤੋਂ ਲਗਭਗ ਤਿੰਨ ਗੁਣਾ ਵੱਧ ਸਵਾਰੀਆਂ ਲੈ ਕੇ ਰੋਜ਼ ਦੇਖੀ ਜਾਂਦੀ ਹੈ | ਇਸ ਮਿੰਨੀ ਬੱਸ 'ਚ ਸਕੂਲ ਦੇ ਬੱਚੇ ਬੱਸ ਦੇ ਦਰਵਾਜ਼ਿਆਂ ਤੋਂ ਬਾਹਰ ਲਟਕਦੇ ਆਮ ਦੇਖੇ ਜਾ ਸਕਦੇ ਹਨ | ਇਸ ਮਿੰਨੀ ਬੱਸ ਨੂੰ ਸਵਾਰੀਆਂ ਨਾਲ ਖਚਾ ਖੱਚ ਭਰੀ ਦੇਖ ਕੇ ਲੋਕਾਂ ਦੇ ਸਾਹ ਸੁੱਕ ਜਾਂਦੇ ਹਨ | ਦੇਖਣ ਵਿਚ ਆਇਆ ਹੈ ਕਿ ਇਹ ਬੱਸ ਹਰ ਪਿੰਡ 'ਚੋਂ ਸਵਾਰੀਆਂ ਨੂੰ ਚੁੱਕਦੀ ਹਾਜੀਪੁਰ ਤੱਕ ਪਹੁੰਚਦੀ | ਇਸ ਬੱਸ 'ਚ ਜ਼ਿਆਦਾਤਰ ਸਕੂਲ ਦੇ ਬੱਚੇ ਸਵਾਰ ਹੁੰਦੇ ਹਨ ਜੋ ਬੱਸ ਤੋਂ ਬਾਹਰ ਲਟਕਦੇ ਆਮ ਦੇਖੇ ਜਾ ਸਕਦੇ ਹਨ | ਇੱਥੇ ਇਹ ਵੀ ਦੱਸਣਾ ਜ਼ਰੂਰੀ ਬਣ ਜਾਂਦਾ ਹੈ ਕਿ ਹਾਜੀਪੁਰ-ਸਰਿਆਣਾ ਸੜਕ ਦੀ ਹਾਲਤ ਬਹੁਤ ਹੀ ਤਰਸਯੋਗ ਹੈ | ਇਸ ਖਸਤਾ ਹਾਲਤ ਸੜਕ ਦੇ ਵਿਚ ਓਵਰਲੋਡ ਬੱਸ ਕਿਸੇ ਵੇਲੇ ਵੀ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੀ ਹੈ | ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਪਤਾ ਨਹੀਂ ਕਦੋਂ ਕੁੰਭ ਕਰਨੀ ਨੀਂਦ ਤੋਂ ਜਾਗੇਗਾ | ਲੋਕਾਂ ਦਾ ਕਹਿਣਾ ਹੈ ਕਿ ਅਸੀਂ ਕਦੇ ਵੀ ਇਸ ਰੂਟ 'ਤੇ ਪ੍ਰਸ਼ਾਸਨ ਦੀ ਚੈਕਿੰਗ ਹੁੰਦੀ ਨਹੀਂ ਦੇਖੀ |
ਹਾਜੀਪੁਰ-ਸਰਿਆਣਾ ਸੜਕ 'ਤੇ ਸਵਾਰੀਆਂ ਨਾਲ ਭਰੀ ਮਿੰਨੀ ਬੱਸ | ਤਸਵੀਰ : ਪੁਨੀਤ ਭਾਰਦਵਾਜ


ਪਿਛਲੀ ਖ਼ਬਰ ਖ਼ਾਲਸਾ ਕਾਲਜ ਦਾ ਐੱਮ-ਕਾਮ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਹਾਜੀਪੁਰ-ਸਰਿਆਣਾ ਸੜਕ 'ਤੇ ਸਮਰੱਥਾ ਤੋਂ ਵੱਧ ਸਵਾਰੀਆਂ ਲਿਜਾ ਰਹੀਆਂ ਬੱਸਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।