22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸੰਤ ਸੁਤਿਹ ਪ੍ਰਕਾਸ਼ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 18-10-2025
ਸ਼ਾਮਚੁਰਾਸੀ, 17 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਸੰਸਾਰ ਵਿਚ ਜਿਹੜੇ ਵਿਅਕਤੀ ਜਨਮ ਲੈ ਕੇ ਹਮੇਸ਼ਾ ਮਾਨਵਤਾ ਦੀ ਭਲਾਈ ਲਈ ਸਮਰਪਿਤ ਹੋ ਕੇ ਲੋਕਾਂ ਦਾ ਮਾਰਗ ਦਰਸ਼ਨ ਕਰਦੇ ਹਨ ਉਹ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ | ਇਹ ਵਿਚਾਰ ਭਾਈ ਹੀਰਾ ਸਿੰਘ ਨੇ ਪਿੰਡ ਨੰਦਾਚੌਰ ਵਿਖੇ ਸੰਤ ਸੁਤਿਹ ਪ੍ਰਕਾਸ਼ ਦੀ ਯਾਦ ਵਿਚ ਕਰਵਾਏ ਧਾਰਮਿਕ ਸਮਾਗਮ ਦੌਰਾਨ ਪ੍ਰਗਟ ਕੀਤੇ | ਚੌਧਰੀ ਸੁਦੇਸ਼ ਕੁਮਾਰ ਸੈਣੀ ਅਮਰੀਕਾ ਦੇ ਪ੍ਰਬੰਧਾਂ ਹੇਠ ਹੋਏ ਸਮਾਗਮ 'ਚ ਬੁਲਾਰਿਆਂ ਨੇ ਸੰਤ ਸੁਤਿਹ ਪ੍ਰਕਾਸ਼ ਦੇ ਜੀਵਨ ਦੇ ਲੋਕ ਭਲਾਈ ਕਾਰਜਾਂ 'ਤੇ ਚਾਨਣਾ ਪਾ ਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ | ਇਸ ਵਿਚਕਾਰ ਪ੍ਰਸਿੱਧ ਕੀਰਤਨੀਏ ਭਾਈ ਹੀਰਾ ਸਿੰਘ ਰਤਨ ਮਾਣਕਢੇਰੀ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਕੀਰਤਨ ਸਰਬਣ ਕਰਵਾਇਆ | ਇਸ ਮੌਕੇ ਸਮਾਜ ਸੇਵਕ ਚੌਧਰੀ ਸੁਦੇਸ਼ ਕੁਮਾਰ ਸੈਣੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸਮਾਗਮ 'ਚ ਬਲਵੀਰ ਸਿੰਘ ਮੁਲਤਾਨੀ, ਚੌਧਰੀ ਦਵਿੰਦਰ ਕੁਮਾਰ ਸੈਣੀ, ਜਥੇਦਾਰ ਗੁਰਜੀਤ ਸਿੰਘ ਪਾਬਲਾ, ਰਣਜੀਤ ਕੌਰ ਸੈਣੀ, ਸੁਰਜੀਤ ਸਿੰਘ ਸੈਣੀ, ਸੰਗੀਤਾ ਸੈਣੀ, ਮਨਜੀਤ ਸਿੰਘ, ਸੁਰਿੰਦਰ ਕੌਰ ਪਾਬਲਾ, ਗੁਰਮੀਤ ਸਿੰਘ, ਮਨਦੀਪ ਕੌਰ, ਤਜਿੰਦਰ ਕੌਰ ਵੀ ਸ਼ਾਮਿਲ ਹੋਏ |
ਪਿਛਲੀ ਖ਼ਬਰ ਕੇ. ਐਮ. ਐਸ. ਕਾਲਜ ਦੇ ਵਿਦਿਆਰਥੀ ਨੇ ਯੂਥ ਫੈਸਟੀਵਲ 2025 'ਚ ਚਾਂਦੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।