ਦਸੂਹਾ, 17 ਅਕਤੂਬਰ (ਭੁੱਲਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਪੁਰ ਭੱਟਲਾ ਵਿਖੇ ਮਾਪੇ-ਅਧਿਆਪਕ ਮੀਟਿੰਗ (ਪੀ. ਟੀ. ਐਮ.) ਹੋਈ, ਜਿਸ 'ਚ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੀ ਕਾਰਜਕਾਰੀ ਬਾਰੇ ਮਾਪਿਆਂ ਨੂੰ ਜਾਣੰੂ ਕਰਵਾਇਆ | ਇਸ ਮੌਕੇ ਅਧਿਆਪਕਾਂ ਨੇ ਮਾਪਿਆਂ ਨੂੰ ਬੱਚਿਆਂ ਦੇ ਸਿੱਖਣ ਪੱਧਰ ਵਿਚ ਹੋਰ ਸੁਧਾਰ ਲਿਆਉਣ ਲਈ ਨੁਕਤੇ ਸਾਂਝੇ ਕੀਤੇ | ਸਕੂਲ ਇੰਚਾਰਜ ਬਲਦੇਵ ਸਿੰਘ ਧੁੱਗਾ ਨੇ ਕਿਹਾ ਕਿ ਇਹ ਮਾਪੇ-ਅਧਿਆਪਕ ਮੀਟਿੰਗ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ | ਉਨ੍ਹਾਂ ਮਾਪਿਆਂ ਨੂੰ ਬੱਚਿਆਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਦੀ ਸਲਾਹ ਦਿੱਤੀ ਤਾਂ ਜੋ ਵਿਦਿਆਰਥੀ ਸਮਾਜਿਕ ਕੁਰੀਤੀਆਂ ਤੋਂ ਵੀ ਬਚ ਕੇ ਸਮਾਜ ਦੇ ਆਦਰਸ਼ ਨਾਗਰਿਕ ਬਣ ਸਕਣ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਭਰਤ ਭੂਸ਼ਣ, ਵਾਇਸ ਚੇਅਰਮੈਨ ਰੀਨਾ ਦੇਵੀ, ਲੈਕਚਰਾਰ ਗੁਰਦੀਪ ਸਿੰਘ, ਲੈਕਚਰਾਰ ਜਸਵਿੰਦਰ ਸਿੰਘ ਸਹੋਤਾ, ਲੈਕਚਰਾਰ ਸੰਜੀਵ ਕੁਮਾਰ, ਲੈਕਚਰਾਰ ਤਿਲਕ ਰਾਜ, ਲੈਕਚਰਾਰ ਅੰਮਿ੍ਤਪਾਲ, ਦੇਵ ਦੱਤ ਸ਼ਰਮਾ, ਮੋਹਨ ਲਾਲ, ਦਲਵੀਰ ਸਿੰਘ, ਦਵਿੰਦਰ ਸਿੰਘ, ਲਖਬੀਰ ਸਿੰਘ, ਜਗਜੀਤ ਸਿੰਘ, ਬਲਵੰਤ ਸਿੰਘ, ਸੁਰਜੀਤ ਕੁਮਾਰ, ਸੰਜੇ ਕੁਮਾਰ ਝਾਅ, ਜਸਵਿੰਦਰ ਕੌਰ, ਨਸੀਬ ਚੰਦ, ਰੋਜ਼ੀ ਸ਼ਰਮਾ, ਰਮਨੀਤ ਕੌਰ, ਸੁਮਨ ਬਾਲਾ, ਮਮਤਾ ਦੇਵੀ, ਸਵਿਤਾ, ਸੁਨੀਤਾ ਦੇਵੀ, ਰਾਜਦੀਪ ਕੌਰ ਆਦਿ ਸਮੇਤ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ |