ਹੁਸ਼ਿਆਰਪੁਰ, 17 ਅਕਤੂਬਰ (ਬਲਜਿੰਦਰਪਾਲ ਸਿੰਘ)-ਪ੍ਰਾਇਮਰੀ ਸਕੂਲੀ ਖੇਡਾਂ ਦੇ ਬਲਾਕ ਪੱਧਰੀ ਖੇਡ ਮੁਕਾਬਲੇ ਹੁਸ਼ਿਆਰਪੁਰ-1 ਬੀ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਕਰਵਾਏ ਗਏ | ਖੇਡ ਮੁਕਾਬਲਿਆਂ 'ਚ ਸਰਕਾਰੀ ਐਲੀਮੈਂਟਰੀ ਸਕੂਲ ਬੱਸੀ ਮਰੂਫ ਦੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਮੁਖੀ ਹਰਜਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਰਜੀਵ ਕੁਮਾਰ ਨੇ 100 ਮੀਟਰ, 200 ਮੀਟਰ, 400 ਮੀਟਰ ਤੇ ਰਿਲੇਅ ਦੌੜ 'ਚ ਪਹਿਲਾ ਸਥਾਨ ਹਾਸਿਲ ਕੀਤਾ | ਟੀਮ ਮੁਕਾਬਲਿਆਂ 'ਚ ਕਬੱਡੀ (ਲੜਕੇ) 'ਚ ਪਹਿਲਾ, ਰੱਸਾਕਸ਼ੀ 'ਚ ਦੂਜਾ ਤੇ ਯੋਗ ਮੁਕਾਬਲੇ 'ਚ ਲੜਕੀਆਂ ਨੇ ਤੀਸਰਾ ਸਥਾਨ ਹਾਸਿਲ ਕੀਤਾ | ਇਸ ਮੌਕੇ ਐਸ. ਐਮ. ਸੀ. ਮੈਂਬਰਾਂ ਤੇ ਅਧਿਆਪਕਾਂ ਵਲੋਂ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ | ਸਕੂਲ ਮੁਖੀ ਹਰਜਿੰਦਰ ਕੌਰ ਨੇ ਬੱਚਿਆਂ ਦੇ ਖੇਡ 'ਚ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਦੇ ਮਾਪਿਆਂ, ਐਸ. ਐਮ. ਸੀ. ਮੈਂਬਰਾਂ ਤੇ ਪੰਚਾਇਤ ਮੈਂਬਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਅਧਿਆਪਕ ਨਵਪ੍ਰੀਤ ਕੌਰ, ਰਜਨੀਸ਼ ਕੌਰ ਅਲਕਾ ਡਡਵਾਲ ਤੇ ਪ੍ਰਵੀਨ ਕੁਮਾਰ ਵੀ ਹਾਜ਼ਰ ਸਨ |