21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਬਲਾਕ ਤਲਵਾੜਾ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਅਧਿਆਪਕ-ਮਾਪੇ ਮਿਲਣੀ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 18-10-2025
ਰਾਮਗੜ੍ਹ ਸੀਕਰੀ, 17 ਅਕਤੂਬਰ (ਕਟੋਚ)-ਬਲਾਕ ਤਲਵਾੜਾ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ ਕਰਵਾਇਆ | ਹਾਸਿਲ ਜਾਣਕਾਰੀ ਅਨੁਸਾਰ ਇਸ ਬਲਾਕ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਸੀਕਰੀ, ਹਾਈ ਸਕੂਲ ਅਮਰੋਹ, ਸੀਨੀਅਰ ਸੈਕੰਡਰੀ ਸਕੂਲ ਧਰਮਪੁਰ ਦੇਵੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਲਾਹੜ੍ਹ, ਹਾਈ ਸਕੂਲ ਭਟੇੜ, ਹਾਈ ਸਕੂਲ ਬਾੜੀ, ਹਾਈ ਸਕੂਲ ਰਜਵਾਲ, ਮਿਡਲ ਸਕੂਲ ਨੰਗਲ ਖਨੌੜਾਂ, ਮਿਡਲ ਸਕੂਲ ਝਰੇੜਾ, ਮਿਡਲ ਸਕੂਲ ਰਜਵਾਲ, ਸੀਨੀਅਰ ਸੈਕੰਡਰੀ ਸਕੂਲ ਭੂੰਬੋਤਾੜ ਤੇ ਪੀ. ਐਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਵਿਖੇ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ਕਰਵਾਇਆ | ਇਸ ਮੌਕੇ ਵੱਡੀ ਗਿਣਤੀ 'ਚ ਮਾਪਿਆਂ ਵਲੋਂ ਸਕੂਲਾਂ ਵਿਚ ਜਾ ਕੇ ਆਪਣੇ ਬੱਚਿਆਂ ਦੇ ਪੜ੍ਹਾਈ ਪੱਧਰ, ਸਤੰਬਰ ਟਰਮ ਪ੍ਰੀਖਿਆ 'ਚ ਬੱਚਿਆਂ ਦੀ ਕਾਰਗੁਜ਼ਾਰੀ ਸੰਬੰਧੀ ਜਾਣਕਾਰੀ ਹਾਸਿਲ ਕਰਨ ਦੇ ਨਾਲ-ਨਾਲ ਸਕੂਲਾਂ 'ਚ ਚੱਲ ਰਹੀਆਂ ਗਤੀਵਿਧੀਆਂ, ਸਕੂਲਾਂ ਦੇ ਵਿੱਦਿਅਕ ਢਾਂਚੇ ਤੇ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਗਈਆਂ ਸਹੂਲਤਾਂ ਸੰਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਹਾਸਿਲ ਕੀਤੀ | ਬੀ. ਐਨ. ਓ. ਪਿ੍ੰਸੀਪਲ ਜਪਿੰਦਰ ਕੁਮਾਰ, ਪਿ੍ੰਸੀਪਲ ਧੀਰਜ ਬਸਿਸ਼ਟ, ਪਿ੍ੰਸੀਪਲ ਰਾਮ ਪ੍ਰਕਾਸ਼, ਹੈੱਡ ਮਾਸਟਰ ਅਮਰਿੰਦਰ ਪਾਲ ਢਿੱਲੋਂ, ਹੈੱਡ ਮਾਸਟਰ ਜੀਤ ਸਿੰਘ, ਹੈੱਡ ਮਾਸਟਰ ਰਾਹੁਲ ਠਾਕੁਰ, ਹੈੱਡ ਮਿਸਟਰੈੱਸ ਰੀਤਿਕਾ ਠਾਕੁਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਿਲਣੀ ਪ੍ਰੋਗਰਾਮ 'ਚ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਵਿਆਪਕ ਉਤਸ਼ਾਹ ਦਿਖਾਇਆ ਅਤੇ ਸਿੱਖਿਆ ਵਿਭਾਗ ਦਾ ਇਹ ਵਿਸ਼ੇਸ਼ ਉਪਰਾਲਾ ਸਫਲਤਾਪੂਰਵਕ ਨੇਪਰੇ ਚੜਿ੍ਹਆ | ਉਨ੍ਹਾਂ ਆਸ ਪ੍ਰਗਟਾਈ ਕਿ ਅਧਿਆਪਕਾਂ ਦਾ ਵਿਦਿਆਰਥੀਆਂ ਦੇ ਮਾਪਿਆਂ ਨਾਲ ਰੁਬਰੂ ਹੋਣ ਨਾਲ ਵਿਦਿਆਰਥੀਆਂ ਦੇ ਵਿੱਦਿਅਕ ਪੱਧਰ 'ਚ ਹੋਰ ਸੁਧਾਰ ਹੋਵੇਗਾ |
ਪਿਛਲੀ ਖ਼ਬਰ ਕੋਟਫ਼ਤੂਹੀ ਪ੍ਰਾਇਮਰੀ ਬਲਾਕ ਦੀਆਂ ਖੇਡਾਂ 23 ਤੋਂ ਅਗਲੀ ਖ਼ਬਰ ਸਮਾਜਿਕ ਵਿਗਿਆਨ ਤੇ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਮੇਲਾ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।